ਦਿੱਲੀ ਪਬਲਿਕ ਸਕੂਲ ’ਚ ਵਿੰਟਰ ਕਾਰਨੀਵਲ
ਮਾਛੀਵਾੜਾ: ਦਿੱਲੀ ਪਬਲਿਕ ਸਕੂਲ ਕਿੰਡਰ ਗਾਰਟਨ ਮਾਛੀਵਾੜਾ ਵਿੱਚ ਵਿੰਟਰ ਕਾਰਨੀਵਲ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ। ਸਕੂਲ ਵੱਲੋਂ ਬੱਚਿਆਂ ਲਈ ਘੋੜ ਸਵਾਰੀ, ਊਠ ਅਤੇ ਖਿਡੌਣਾ ਟਰੇਨ ਦੀ ਸਵਾਰੀ ਦਾ ਪ੍ਰਬੰਧ ਕੀਤਾ ਗਿਆ। ਮਾਪਿਆਂ ਅਤੇ ਬੱਚਿਆਂ...
Advertisement
ਮਾਛੀਵਾੜਾ: ਦਿੱਲੀ ਪਬਲਿਕ ਸਕੂਲ ਕਿੰਡਰ ਗਾਰਟਨ ਮਾਛੀਵਾੜਾ ਵਿੱਚ ਵਿੰਟਰ ਕਾਰਨੀਵਲ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ। ਸਕੂਲ ਵੱਲੋਂ ਬੱਚਿਆਂ ਲਈ ਘੋੜ ਸਵਾਰੀ, ਊਠ ਅਤੇ ਖਿਡੌਣਾ ਟਰੇਨ ਦੀ ਸਵਾਰੀ ਦਾ ਪ੍ਰਬੰਧ ਕੀਤਾ ਗਿਆ। ਮਾਪਿਆਂ ਅਤੇ ਬੱਚਿਆਂ ਨੇ ਬਹੁਤ ਸਾਰੀਆਂ ਦਿਲਚਸਪ ਖੇਡਾਂ ਵਿੱਚ ਹਿੱਸਾ ਲਿਆ। ਮੁਕਾਬਲਿਆਂ ਵਿਚ ਨੇੜਲੇ ਸਕੂਲਾਂ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਚੇਅਰਮੈਨ ਡੀਐੱਸ ਬੈਂਸ ਨੇ ਇਸ ਕਾਰਨੀਵਲ ਨੂੰ ਸਫਲ ਬਣਾਉਣ ਲਈ ਸਮੁੱਚੇ ਸਕੂਲ ਸਟਾਫ਼ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਐਲਾਨ ਕੀਤਾ ਕਿ ਇਹ ਕਾਰਨੀਵਲ ਹਰ ਸਾਲ ਕਰਵਾਇਆ ਜਾਵੇਗਾ। ਇਸ ਮੌਕੇ ਲਗਾਏ ਸੁਆਦੀ ਭੋਜਨ ਸਟਾਲਾਂ ਦਾ ਸਭ ਨੇ ਭਰਪੂਰ ਆਨੰਦ ਲਿਆ। -ਪੱਤਰ ਪ੍ਰੇਰਕ
Advertisement
Advertisement
