ਬੈਡਮਿੰਟਨ ਅਕੈਡਮੀ ਦੇ ਜੇਤੂ ਸਨਮਾਨਿਤ
ਬੈਡਮਿੰਟਨ ਅਕੈਡਮੀ ਸਮਰਾਲਾ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ ਪੀ ਡੀ ਪਵਨਜੀਤ ਚੌਧਰੀ ਤੇ ਡੀ ਐੱਸ ਪੀ ਤਰਲੋਚਨ ਸਿੰਘ ਪੁੱਜੇ। ਜਾਣਕਾਰੀ ਮੁਤਾਬਕ ਅਕੈਡਮੀ ਦੇ ਪੰਜ ਬੱਚਿਆਂ ਨੇ ਪਿਛਲੇ ਦਿਨਾਂ ਦੌਰਾਨ ਹੋਏ ਬੈਡਮਿੰਟਨ ਮੁਕਾਬਲਿਆਂ...
Advertisement
ਬੈਡਮਿੰਟਨ ਅਕੈਡਮੀ ਸਮਰਾਲਾ ਵਿੱਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ ਪੀ ਡੀ ਪਵਨਜੀਤ ਚੌਧਰੀ ਤੇ ਡੀ ਐੱਸ ਪੀ ਤਰਲੋਚਨ ਸਿੰਘ ਪੁੱਜੇ। ਜਾਣਕਾਰੀ ਮੁਤਾਬਕ ਅਕੈਡਮੀ ਦੇ ਪੰਜ ਬੱਚਿਆਂ ਨੇ ਪਿਛਲੇ ਦਿਨਾਂ ਦੌਰਾਨ ਹੋਏ ਬੈਡਮਿੰਟਨ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ, ਜਿਸ ਵਿੱਚ ਜਪਦੀਪ ਕੌਰ ਮਾਨ ਤੇ ਗੁਰਸੀਰਤ ਕੌਰ ਚਾਹਲ ਨੇ ਪੰਜਾਬ ਪੱਧਰ ਦੇ 11 ਸਾਲ ਤੋਂ ਘੱਟ ਉਮਰ ਵਰਗ ਵਿੱਚ ਡਬਲਜ਼ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਅਕੈਡਮੀ ਦੇ ਹਰਸ਼ਵੀਰ ਸਿੰਘ ਢਿੱਲੋਂ ਨੇ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੁਧਿਆਣਾ ਵੱਲੋਂ ਖੇਡਦਿਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਪਹਿਲਾ ਸਥਾਨ ਤੇ ਅੰਮ੍ਰਿਤਸਰ ਵਿੱਚ ਹੋਏ ਮੁਕਾਬਲਿਆਂ ਦੌਰਾਨ ਸਿੰਗਲ ਵਿੱਚ ਦੂਜਾ ਤੇ ਡਬਲਜ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅਕੈਡਮੀ ਦੀਆਂ ਗੁਰਸਿਮਰਤ ਕੌਰ ਚਾਹਲ ਤੇ ਗੁਰਲੀਨ ਕੌਰ ਢਿੱਲੋਂ ਨੇ ਜਿੱਥੇ 17 ਸਾਲ ਤੋਂ ਘੱਟ ਉਮਰ ਵਰਗ ਵਿੱਚ ਲੁਧਿਆਣਾ ਵੱਲੋਂ ਖੇਡਦਿਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਉੱਥੇ ਗੁਰਸਿਮਰਤ ਕੌਰ ਚਾਹਲ ਨੇ ਅੰਡਰ- 17, ਅੰਡਰ- 19 ਤੇ ਸੀਨੀਅਰ ਵਰਗ ਵਿੱਚ ਖੇਡਦਿਆਂ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਕੋਚ ਅਜੈਪਾਲ ਸਿੰਘ ਰਿਐਤ, ਗੁਰਮਿਦਰ ਸਿੰਘ ਗਰੇਵਾਲ, ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਨਰਿੰਦਰ ਸਿੰਘ ਢਿੱਲੋਂ, ਉਪਕਾਰ ਸਿੰਘ ਗਰੇਵਾਲ , ਜਸਬੀਰ ਸਿੰਘ ਮਾਛੀਵਾੜਾ, ਡਾ. ਦਿਲਜਾਨ ਸਿੰਘ, ਭੁਪਿੰਦਰ ਸਿੰਘ ਮਾਛੀਵਾੜਾ, ਹਰਿੰਦਰ ਸਿੰਘ ਮਾਛੀਵਾੜਾ, ਕੁਲਵੀਰ ਸਿੰਘ ਚਹਿਲਾਂ, ਪਰਮਜੀਤ ਸਿੰਘ ਨਵਾਂ ਸ਼ਹਿਰ ਤੇ ਹਰਭਜਨ ਸਿੰਘ ਓਟਾਲਾਂ ਹਾਜ਼ਰ ਸਨ।
Advertisement
Advertisement
