ਵਿਧਵਾ ਵੱਲੋਂ ਨੂੰਹ-ਪੁੱਤ ਸਣੇ ਚਾਰ ਖ਼ਿਲਾਫ਼ ਕੇਸ
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਵਿਧਵਾ ਦੀ ਸ਼ਿਕਾਇਤ ’ਤੇ ਉਸ ਦੇ ਪੁੱਤਰ ਤੇ ਨੂੰਹ ਸਣੇ ਚਾਰ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਗਰ ਨਗਰ ਵਾਸੀ ਨੀਲਮ ਗਰਗ ਦੇ ਪਤੀ ਸੋਮ ਨਾਥ...
Advertisement
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਵਿਧਵਾ ਦੀ ਸ਼ਿਕਾਇਤ ’ਤੇ ਉਸ ਦੇ ਪੁੱਤਰ ਤੇ ਨੂੰਹ ਸਣੇ ਚਾਰ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਗਰ ਨਗਰ ਵਾਸੀ ਨੀਲਮ ਗਰਗ ਦੇ ਪਤੀ ਸੋਮ ਨਾਥ ਗਰਗ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ-ਨੂੰਹ ਨੇ ਦੋ ਹੋਰ ਜਣਿਆਂ ਨਾਲ ਹਮਮਸ਼ਵਰਾ ਹੋ ਕੇ ਜਾਅਲੀ ਦਸਤਾਵੇਜ਼ ਬਣਾਏ ਤੇ ਮਾਂ ਅਤੇ ਭਰਾ ਰਜੀਵ ਗਰਗ ਤੋਂ ਧੋਖੇ ਨਾਲ ਕਰੋੜਾਂ ਰੁਪਏ ਦੀ ਰਕਮ ਹਥਿਆਉਣ ਲਈ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਪੁਲੀਸ ਨੇ ਸੰਜੀਵ ਗਰਗ, ਕੀਰਤੀ ਗਰਗ, ਰਾਘਵ ਗਰਗ ਤੇ ਪਾਇਲ ਗਰਗ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement