ਜਾਇਦਾਦ ਹੜੱਪਣ ਲਈ ਵਿਧਵਾ ਦੀ ਕੁੱਟਮਾਰ, ਕੇਸ ਦਰਜ
ਪੁਲੀਸ ਥਾਣਾ ਸਦਰ ਨੇ ਪਿੰਡ ਸੋਹੀਆਂ ਦੀ ਵਿਧਵਾ ਔਰਤ ਦੀ ਕੁੱਟ-ਮਾਰ ਕਰਨ ਅਤੇ ਉਸ ਦੇ ਪਤੀ ਦੀ ਜਾਇਦਾਦ ਹੜੱਪ ਕਰਨ ਦੀ ਕੋਸਿਸ਼ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਪਿੰਡ ਸੋਹੀਆਂ ਦੀ ਸੁਮਨਦੀਪ ਕੌਰ ਨੇ...
Advertisement
ਪੁਲੀਸ ਥਾਣਾ ਸਦਰ ਨੇ ਪਿੰਡ ਸੋਹੀਆਂ ਦੀ ਵਿਧਵਾ ਔਰਤ ਦੀ ਕੁੱਟ-ਮਾਰ ਕਰਨ ਅਤੇ ਉਸ ਦੇ ਪਤੀ ਦੀ ਜਾਇਦਾਦ ਹੜੱਪ ਕਰਨ ਦੀ ਕੋਸਿਸ਼ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਪਿੰਡ ਸੋਹੀਆਂ ਦੀ ਸੁਮਨਦੀਪ ਕੌਰ ਨੇ ਸੀਨੀਅਰ ਪੁਲੀਸ ਕਪਤਾਨ ਨੂੰ 5 ਮਈ 2025 ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦਾ ਵਸਨੀਕ ਹਰਵਿੰਦਰ ਸਿੰਘ, ਉਸ ਦਾ ਪੁੱਤਰ ਗੁਰਜੀਤ ਸਿੰਘ ਤੇ ਰਜਿੰਦਰਪਾਲ ਸਿੰਘ ਨੇ ਉਸ ਦੇ ਮਰਹੂਮ ਪਤੀ ਦੀ ਜਾਇਦਾਦ ’ਤੇ ਕਬਜ਼ਾ ਕਰਨ ਲਈ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਪੜਤਾਲ ਮਗਰੋਂ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement