ਹੜ੍ਹ ਪੀੜਤਾਂ ਲਈ ਕਣਕ ਦਾ ਬੀਜ ਤੇ ਹੋਰ ਸਾਮਾਨ ਭੇਜਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਅਗਵਾਈ ਹੇਠ ਅੱਜ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਦਾ ਬੀਜ ਤੇ ਹੋਰ ਵਸਤੂਆਂ ਭੇਜੀਆਂ ਗਈਆਂ।
ਪਿੰਡ ਜਰਗੜੀ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ 122 ਥੈਲੇ ਅਤੇ ਘੁਡਾਣੀ ਕਲਾਂ ਵੱਲੋਂ ਤੌਲੀਏ, ਲੋਅਰਾਂ, ਜੁਰਾਬਾਂ ਆਦਿ ਦਾ ਯੋਗਦਾਨ ਪਾਉਣ ਲਈ ਜਾਂਦੇ ਹੋਏ ਆਗੂਆਂ ਸੁਦਾਗਰ ਸਿੰਘ ਘੁਡਾਣੀ ਤੇ ਹਰਜੀਤ ਸਿੰਘ ਘਲੋਟੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵੱਲੋਂ 577 ਕਣਕ ਦੇ ਬੀਜ ਦੇ ਥੈਲੇ, 500 ਤੋਂ ਉੱਪਰ ਬਿਸਤਰੇ, ਪੰਜ ਸੌ ਕੰਬਲ, ਰਜਾਈਆਂ, ਚਾਦਰਾਂ, ਸਿਰਾਣੇ, ਨਵੇਂ ਲੇਡੀਜ਼ ਸੂਟ, ਲੋਅਰਾਂ, ਤੌਲੀਏ, ਜੁੱਤੀਆਂ ਦੇ ਜੋੜੇ ਤੇ ਚੱਪਲਾਂ ਵੀ ਸੈਂਕੜਿਆਂ ਦੀ ਗਿਣਤੀ ’ਚ ਭੇਜੀਆਂ ਗਈਆਂ, ਜੋ ਪੀੜਤ ਪਰਿਵਾਰਾਂ ਨੂੰ ਘਰ ਘਰ ਜਾ ਕੇ ਵੰਡੇ ਜਾਣਗੇ। ਆਗੂਆਂ ਨੇ ਕਿਹਾ ਕਿ ਸੂਬੇ ਵੱਲੋਂ ਵੀ ਅੱਜ ਕਣਕ ਦਾ ਗਿਣਤੀ ਬੀਜ ਭੇਜਿਆ ਜਾ ਰਿਹਾ ਹੈ, ਹੜ੍ਹ ਪੀੜਤਾਂ ਦਾ ਲੋਕ ਦਿਲ ਖੋਲ੍ਹ ਕੇ ਸਹਿਯੋਗ ਕਰ ਰਹੇ ਹਨ ਪਰ ਸਰਕਾਰਾਂ ਕਿਸਾਨਾਂ, ਮਜ਼ਦੂਰਾਂ ਲਈ ਸੁਹਿਰਦ ਨਹੀਂ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਢਾਲ ਲੋਕਾਈ ਹੀ ਬਣੀ ਹੈ।