ਸੇਵਾ ਨਿਯਮਾਂ ’ਚ ਸੋਧ ਦੇ ਫ਼ੈਸਲੇ ਦਾ ਸੁਆਗਤ
ਵੋਕੇਸ਼ਨਲ ਸਟਾਫ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪੰਕਜ ਕੌਸ਼ਲ ਅਤੇ ਸਾਥੀਆਂ ਨੇ ਮੰਤਰੀ ਮੰਡਲ ਵੱਲੋਂ ਸਿੱਖਿਆ ਵਿਭਾਗ ’ਚ ਤਰੱਕੀਆਂ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਐਜੂਕੇਸ਼ਨ ਸਰਵਿਸ ਰੂਲਜ਼-2018 ’ਚ ਸੋਧ ਦੀ ਮਨਜ਼ੂਰੀ ਦੇ ਲਏ ਗਏ ਫੈਸਲੇ ਦਾ ਨਿੱਘਾ ਸਵਾਗਤ...
Advertisement
ਵੋਕੇਸ਼ਨਲ ਸਟਾਫ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪੰਕਜ ਕੌਸ਼ਲ ਅਤੇ ਸਾਥੀਆਂ ਨੇ ਮੰਤਰੀ ਮੰਡਲ ਵੱਲੋਂ ਸਿੱਖਿਆ ਵਿਭਾਗ ’ਚ ਤਰੱਕੀਆਂ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਪੰਜਾਬ ਐਜੂਕੇਸ਼ਨ ਸਰਵਿਸ ਰੂਲਜ਼-2018 ’ਚ ਸੋਧ ਦੀ ਮਨਜ਼ੂਰੀ ਦੇ ਲਏ ਗਏ ਫੈਸਲੇ ਦਾ ਨਿੱਘਾ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 2018 ਦੇ ਮੌਜੂਦਾ ਨਿਯਮਾਂ ’ਚ ਕੁੱਝ ਕੇਡਰਾਂ ਲਈ ਤਰੱਕੀ ਦਾ ਕੋਈ ਮੌਕਾ ਨਹੀਂ ਸੀ ਪਰ ਹੁਣ ਇਨ੍ਹਾਂ ਨਿਯਮਾਂ ’ਚ ਸੋਧਾਂ ਨਾਲ ਪੀਟੀਆਈ ਐਲੀਮੈਂਟਰੀ ਪ੍ਰੀ-ਪ੍ਰਾਇਮਰੀ ਅਧਿਆਪਕਾਂ, ਸਪੈਸ਼ਲ ਐਜੂਕੇਟਰ ਅਧਿਆਪਕ ਸੈਕੰਡਰੀ ਅਤੇ ਐਲੀਮੈਂਟਰੀ ਅਤੇ ਵੋਕੇਸ਼ਨਲ ਮਾਸਟਰਾਂ ਨੂੰ ਤਰੱਕੀ ਦੇ ਨਵੇਂ ਮੌਕੇ ਮਿਲਣਗੇ। ਇਸ ਸੋਧ ਨਾਲ ਤਕਰੀਬਨ 1500 ਅਧਿਆਪਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸੋਧ ਨਾਲ ਨਵੀਆਂ ਭਰਤੀਆਂ ਦਾ ਰਾਹ ਖੁੱਲ੍ਹੇਗਾ ’ਤੇ ਚਾਹਵਾਨ ਉਮੀਦਵਾਰਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ।
Advertisement
Advertisement