ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਤਲੁਜ ਵਿੱਚ ਪਾਣੀ ਦਾ ਪੱਧਰ ਘਟਿਆ, ਪਰ ਖਤਰਾ ਬਰਕਰਾਰ

ਪ੍ਰਸ਼ਾਸਨ ਸਸਰਾਲੀ ਦੇ ਨਾਲ-ਨਾਲ ਗੜ੍ਹੀ ਫਾਜ਼ਲ ’ਤੇ ਰੱਖ ਰਿਹਾ ਹੈ ਨਜ਼ਰ
Advertisement

ਸਨਅਤੀ ਸ਼ਹਿਰ ਪਿਛਲੇ ਕਈ ਦਿਨਾਂ ਤੋਂ ਉਫਾਨ ’ਤੇ ਚੱਲ ਰਿਹਾ ਸਤਲੁੱਜ ਦਰਿਆ ਦੇ ਪਾਣੀ ਦਾ ਪੱਧਰ ਸੋਮਵਾਰ ਨੂੰ ਘਟਿਆ ਹੈ, ਪਰ ਪਾਣੀ ਦੇ ਵਹਾਅ ਵਿੱਚ ਕਾਫੀ ਤੇਜ਼ੀ ਆਉਣ ਕਾਰਨ ਹਾਲੇ ਵੀ ਖਤਰ ਟਲਿਆ ਨਹੀਂ ਹੈ। ਪਿੰਡ ਵਾਸੀਆਂ ਨੂੰ ਹਾਲੇ ਵੀ ਚਿੰਤਾ ਹੋ ਰਹੀ ਹੈ ਕਿ ਤੇਜ਼ ਪਾਣੀ ਕਿਤੇ ਕੋਈ ਹੋਰ ਨੁਕਸਾਨ ਨਾ ਕਰ ਦਵੇ। ਉਧਰ, ਪ੍ਰਸ਼ਾਸਨ ਵੱਲੋਂ ਅਸਥਾਈ ਤੌਰ ’ਤੇ ਪੱਕਾ ਬੰਨ੍ਹ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪਿੰਡ ਸਸਰਾਲੀ ਦੇ ਨਾਲ-ਨਾਲ ਪਿੰਡ ਗੜ੍ਹੀ ਫਾਜ਼ਿਲ ’ਚ ਸਥਿਤ ਬੰਨ੍ਹ ਨੂੰ ਵੀ ਤੇਜ਼ ਪਾਣੀ ਨੇ ਕੁੱਝ ਨੁਕਸਾਨ ਪਹੁੰਚਾਇਆ ਹੈ। ਜਿਸਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਨੇ ਉਥੇ ਵੀ ਨਿਗਰਾਣੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਿੰਡ ਵਾਸੀਆਂ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਜਾਣਕਾਰੀ ਅਨੁਸਾਰ ਮੱਤੇਵਾੜਾ ਨੇੜੇ ਪਿੰਡ ਗੜ੍ਹੀ ਫਾਜ਼ਲ ਵੀ ਸਤਲੁਜ ਦਰਿਆ ਦੇ ਕੰਢੇ ਸਥਿਤ ਹੈ। ਹਾਲਾਂਕਿ, ਬੰਨ੍ਹ ਦੀ ਸੁਰੱਖਿਆ ਲਈ ਪਹਿਲਾਂ ਹੀ ਪੱਥਰ ਦੇ ਨਾਲ-ਨਾਲ ਲੋਹੇ ਦੇ ਜਾਲ ਵੀ ਲਗਾਏ ਜਾ ਚੁੱਕੇ ਹਨ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਨੁਕਸਾਨ ਹੋਣ ਦੀ ਖ਼ਬਰ ਮਿਲੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣੇ ਤੌਰ ’ਤੇ ਮੋਰਚਾ ਸੰਭਾਲਿਆ ਅਤੇ ਨੁਕਸਾਨ ਨੂੰ ਰੋਕਿਆ। ਪਿੰਡ ਵਾਸੀਆਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਡੀਸੀ ਖੁਦ ਸੋਮਵਾਰ ਨੂੰ ਦੌਰਾ ਕਰਨ ਲਈ ਉੱਥੇ ਪਹੁੰਚੇ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮਾਹਿਰ ਟੀਮ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਜਿੱਥੇ ਵੀ ਬੰਨ੍ਹ ਦੀ ਮੁਰੰਮਤ ਕਰਨੀ ਹੈ, ਉਸ ਦੀ ਮੁਰੰਮਤ ਕਰਨ ਦੇ ਹੁਕਮ ਜਾਰੀ ਕੀਤੇ। ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਾਣੀ ਦਾ ਪੱਧਰ ਘੱਟ ਗਿਆ ਹੈ, ਪਰ ਬੰਨ੍ਹ ਜ਼ਰੂਰ ਖ਼ਤਰੇ ਵਿੱਚ ਹੈ। ਜੇਕਰ ਪਾਣੀ ਦੁਬਾਰਾ ਵਧਦਾ ਹੈ ਤਾਂ ਖ਼ਤਰਾ ਹੋ ਸਕਦਾ ਹੈ। ਲੋਕਾਂ ਨੇ ਕਿਹਾ ਕਿ ਗੜ੍ਹੀ ਫਾਜ਼ਲ ਦੇ ਧੁੱਸੀ ਬੰਨ੍ਹ ਦੀ ਸੁਰੱਖਿਆ ਲਈ ਲਗਾਏ ਗਏ ਪੱਥਰ ਤੇਜ਼ ਪਾਣੀ ਦੇ ਵਹਾਅ ਕਾਰਨ ਖਿਸਕ ਗਏ ਹਨ। ਹਾਲਾਂਕਿ ਐਮਰਜੈਂਸੀ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਮੁਲਾਂਕਣ ਕੀਤਾ ਹੈ, ਪਰ ਹਾਲੇ ਤੱਕ ਪੂਰੀ ਮੁਰੰਮਤ ਨਹੀਂ ਕੀਤੀ ਗਈ ਹੈ। ਜਿਸ ਤੋਂ ਬਾਅਦ ਡੀਸੀ ਨੇ ਅਧਿਕਾਰੀਆਂ ਨੂੰ ਬੰਨ੍ਹ ਦੀ ਤੁਰੰਤ ਮੁਰੰਮਤ ਕਰਨ ਦੇ ਹੁਕਮ ਦਿੱਤੇ। ਪ੍ਰਸ਼ਾਸਨ ਦੀ ਟੀਮ ਨੇ ਪਿੰਡ ਵਾਸੀਆਂ ਦੇ ਬਹੁਮੁੱਲੇ ਸਹਿਯੋਗ ਨਾਲ ਸਥਿਤੀ ਨੂੰ ਤੁਰੰਤ ਕਾਬੂ ਵਿੱਚ ਕਰ ਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਬੰਨ੍ਹ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਸੰਭਾਵੀ ਬਾਰਿਸ਼ ਤੋਂ ਪਹਿਲਾਂ ਇਸਨੂੰ ਮਜ਼ਬੂਤ ਕੀਤਾ ਜਾ ਸਕੇ

Advertisement

Advertisement
Show comments