ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੁੱਧ ਨਸ਼ਿਆਂ ਵਿਰੁੱਧ: ਨਸ਼ਾ ਤਸਕਰੀ ਰੋਕਣ ਲਈ ਛਾਪੇ

ਕਈ ਘਰਾਂ ਦੀ ਤਲਾਸ਼ੀ; ਸੱਤ ਮਸ਼ਕੂਕ ਗ੍ਰਿਫ਼ਤਾਰ; ਢਾਈ ਕਿਲੋ ਭੁੱਕੀ ਅਤੇ ਨਾਜਾਇਜ਼ ਸ਼ਰਾਬ ਬਰਾਮਦ
ਪਾਇਲ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੋਂ ਦੀ ਪੁਲੀਸ ਵੱਲੋਂ ਐੱਸ ਪੀ ਖੰਨਾ ਪਵਨਜੀਤ ਅਤੇ ਡੀ ਐੱਸ ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਪੁਲੀਸ ਵੱਲੋਂ ਚੈਕਿੰਗ ਕੀਤੀ ਗਈ। ਐੱਸ ਐੱਚ ਓ ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਪਾਇਲ ਪੁਲੀਸ ਵੱਲੋਂ ਨਸ਼ਾ ਤਸਕਰੀ ਦੇ 23 ਮੁਕੱਦਮੇ ਦਰਜ ਕਰ ਕੇ 44 ਵਿਅਕਤੀਆਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤੇ ਗਏ ਹਨ। ਅੱਜ ਨਹਿਰੀ ਭਾਡੇਵਾਲ ਪੁਲ, ਨਹਿਰ ਕਿਨਾਰੇ ਝਾੜੀਆਂ ਵਿੱਚ ਬਣਾਈਆਂ ਥਾਵਾਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਐੱਸ ਪੀ ਪਵਨਜੀਤ ਨੇ ਕਿਹਾ ਕਿ ਕਾਸੋ ਅਪਰੇਸ਼ਨ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਡੀਐੱਸਪੀ ਪਾਇਲ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਦਾ ਸਹਿਯੋਗ ਵੀ ਅਤੀ ਜ਼ਰੂਰੀ ਹੈ। ਇਸ ਮੌਕੇ ਥਾਣੇਦਾਰ ਸੁਰਜੀਤ ਸਿੰਘ, ਥਾਣੇਦਾਰ ਨਾਇਬ ਸਿੰਘ, ਮੁਣਸ਼ੀ ਅਜੀਤ ਸਿੰਘ ਸਮੇਤ ਪੁਲੀਸ ਪਾਰਟੀ ਹਾਜ਼ਰ ਸੀ।
Advertisement

ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਲੁਧਿਆਣਾ ਪੁਲੀਸ ਨੇ ਕਈ ਖੇਤਰਾਂ ਵਿੱਚ ਅਪਰੇਸ਼ਨ ਕਾਸੋ ਚਲਾਇਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਕਈ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਸੱਤ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾ ਦੀ ਪਾਲਣਾ ਕਰਦਿਆਂ ਏ ਡੀ ਸੀ ਪੀ-4 ਵੈਭਵ ਸਹਿਗਲ ਨੇ ਮੁਹਿੰਮ ਦੀ ਅਗਵਾਈ ਕੀਤੀ ਜਿਸ ਵਿੱਚ ਏ ਸੀ ਪੀ ਪੂਰਬੀ ਸੁਮਿਤ ਸੂਦ ਅਤੇ ਏ ਸੀ ਪੀ ਸਾਹਨੇਵਾਲ ਇੰਦਰਜੀਤ ਸਿੰਘ ਸਮੇਤ ਕਈ ਥਾਣਿਆਂ ਦੀਆਂ ਪੁਲੀਸ ਟੀਮਾਂ ਸ਼ਾਮਲ ਸਨ। ਅਪਰੇਸ਼ਨ ਕਾਸੋ ਤਹਿਤ ਪੁਲੀਸ ਨੇ ਨਸ਼ਿਆਂ ਲਈ ਮਸ਼ਹੂਰ ਘੋੜਾ ਕਲੋਨੀ ਅਤੇ ਅੰਬੇਡਕਰ ਕਲੋਨੀ, ਪਿੰਡ ਚੰਦਰਨ, ਪਿੰਡ ਚੌਂਤਾ ਅਤੇ ਪਿੰਡ ਬੌਂਕਰ ਗੁੱਜਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਵੱਖ-ਵੱਖ ਪੁਲੀਸ ਥਾਣਿਆਂ ਵਿੱਚ ਛੇ ਕੇਸ ਦਰਜ ਕੀਤੇ ਗਏ ਅਤੇ ਨਾਲ ਹੀ 7 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਸ਼ਾ ਵੀ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਕਾਸੋ ਅਪਰੇਸ਼ਨ ਦੌਰਾਨ ਪੁਲੀਸ ਨੇ ਮੋਤੀ ਨਗਰ ਤੋਂ ਆਕਾਸ਼ ਰਾਏ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸ ਦੌਰਾਨ ਪੁਲੀਸ ਨੇ ਫੋਕਲ ਪੁਆਇੰਟ ਖੇਤਰ ਤੋਂ ਮੁਨੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਜਿਸ ਤੋਂ ਦਸ ਰੁਪਏ ਦਾ ਨੋਟ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਕੁੰਮਕਲਾ ਇਲਾਕੇ ਵਿੱਚ ਪੁਲੀਸ ਨੇ ਪੁਲੀਸ ਕਮਲਾ ਦੇਵੀ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਦੇ ਕਬਜ਼ੇ ਵਿੱਚੋਂ 12 ਲਿਟਰ ਦੇਸੀ ਸ਼ਰਾਬ ਬਰਾਮਦ ਕੀਤੀ। ਇਸੇ ਇਲਾਕੇ ਵਿੱਚ ਪੁਲੀਸ ਨੇ ਰਾਜੂ ਰਾਮ ਨੂੰ ਵਿਅਕਤੀ ਨੂੰ ਗ੍ਰਿਫ਼ਤਾਰ ਢਾਈ ਕਿੱਲੋਂ ਭੁੱਕੀ ਬਰਾਮਦ ਕੀਤੀ। ਕੁੰਮਕਲਾਂ ਪੁਲੀਸ ਥਾਣੇ ਵਿੱਚ ਪੁਲੀਸ ਨੇ ਸਿਕੰਦਰ ਸਿੰਘ ਉਰਫ਼ ਗੋਲੂ ਅਤੇ ਤੇਗ ਬਹਾਦਰ ਉਰਫ਼ ਘੰਟੀ ਨੂੰ ਵੀ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ। ਥਾਣਾ ਡਿਵੀਜ਼ਨ 7 ਦੀ ਪੁਲੀਸ ਨੇ ਸੰਨੀ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ। ਪੁਲੀਸ ਮੁਲਜ਼ਮਾਂ ਤੋਂ ਇਹ ਪਤਾ ਲਗਾਉਣ ਲਈ ਪੁੱਛ-ਪੜਤਾਲ ਕਰ ਰਹੀ ਹੈ ਕਿ ਉਨ੍ਹਾਂ ਨੇ ਨਸ਼ੀਲੇ ਪਦਾਰਥ ਕਿੱਥੋਂ ਲਿਆਂਦੇ ਸਨ।

ਪਾਇਲ ਪੁਲੀਸ ਨੇ ਤਲਾਸ਼ੀ ਮੁਹਿੰਮ ਚਲਾਈ

Advertisement

ਪਾਇਲ (ਦੇਵਿੰਦਰ ਸਿੰਘ ਜੱਗੀ): ਇੱਥੋਂ ਦੀ ਪੁਲੀਸ ਵੱਲੋਂ ਐੱਸ ਪੀ ਖੰਨਾ ਪਵਨਜੀਤ ਅਤੇ ਡੀ ਐੱਸ ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਪੁਲੀਸ ਵੱਲੋਂ ਚੈਕਿੰਗ ਕੀਤੀ ਗਈ। ਐੱਸ ਐੱਚ ਓ ਪਾਇਲ ਸੁਖਵਿੰਦਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਪਾਇਲ ਪੁਲੀਸ ਵੱਲੋਂ ਨਸ਼ਾ ਤਸਕਰੀ ਦੇ 23 ਮੁਕੱਦਮੇ ਦਰਜ ਕਰ ਕੇ 44 ਵਿਅਕਤੀਆਂ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤੇ ਗਏ ਹਨ। ਅੱਜ ਨਹਿਰੀ ਭਾਡੇਵਾਲ ਪੁਲ, ਨਹਿਰ ਕਿਨਾਰੇ ਝਾੜੀਆਂ ਵਿੱਚ ਬਣਾਈਆਂ ਥਾਵਾਂ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਐੱਸ ਪੀ ਪਵਨਜੀਤ ਨੇ ਕਿਹਾ ਕਿ ਕਾਸੋ ਅਪਰੇਸ਼ਨ ਦਾ ਮੁੱਖ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਡੀਐੱਸਪੀ ਪਾਇਲ ਨੇ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲੋਕਾਂ ਦਾ ਸਹਿਯੋਗ ਵੀ ਅਤੀ ਜ਼ਰੂਰੀ ਹੈ। ਇਸ ਮੌਕੇ ਥਾਣੇਦਾਰ ਸੁਰਜੀਤ ਸਿੰਘ, ਥਾਣੇਦਾਰ ਨਾਇਬ ਸਿੰਘ, ਮੁਣਸ਼ੀ ਅਜੀਤ ਸਿੰਘ ਸਮੇਤ ਪੁਲੀਸ ਪਾਰਟੀ ਹਾਜ਼ਰ ਸੀ।

Advertisement
Show comments