ਵਿਸ਼ਵਕਰਮਾ ਦਿਵਸ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ
ਵਿਸ਼ਵਕਰਮਾ ਮੰਦਰ ਸਭਾ ਵੱਲੋਂ ਅੱਜ ਵਿਸ਼ਵਕਰਮਾ ਦਿਵਸ ਦਾ ਦਿਹਾੜਾ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਮੰਦਰ ਵਿਚ ਸ਼ਰਧਾਲੂਆਂ ਅਤੇ ਪੁਜਾਰੀ ਦਿਵਾਰਕਾ ਪ੍ਰਸ਼ਾਦ ਵੱਲੋਂ ਮੂਰਤੀ ਇਸ਼ਨਾਨ ਕਰਵਾਇਆ ਗਿਆ ਅਤੇ ਪੂਜਾ ਅਰਚਨਾ ਉਪਰੰਤ ਹਵਨ ਕਰਵਾਇਆ ਗਿਆ। ਸ਼ਰਧਾਲੂ ਔਰਤਾਂ ਵੱਲੋਂ ਕੀਰਤਨ ਕਰ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਮੰਦਿਰ ਦੀ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਗੁਰਚਰਨ ਸਿੰਘ, ਸਕੱਤਰ ਰਾਜ ਕੁਮਾਰ ਸਹਾਰਨ, ਹਰਪ੍ਰੀਤ ਸਿੰਘ, ਅਭੈਪਾਲ ਕੈਸ਼ੀਅਰ, ਦਲਵੀਰ ਚੰਦ ਧੀਰ, ਦੇਸ ਰਾਜ ਮਹਿਲਠ, ਮੋਹਣ ਲਾਲ ਰਵਦੇ, ਗੁਦਰਸ਼ਨ ਸਿੰਘ ਲੀਹਲ, ਗੁਰਦਿੱਤ ਕੁਮਾਰ ਸਹਾਰਨ, ਜੀਵਨ ਕੁਮਾਰ ਲੀਹਲ, ਰਕੇਸ਼ ਕੁਮਾਰ, ਸੰਜੀਵ ਕੁਮਾਰ ਮੈਣ, ਸਰਪ੍ਰਸਤ ਡਾ. ਰਾਜੇਸ ਕੁਮਾਰ ਲੀਹਲ, ਦੇਸ ਰਾਜ ਲੀਹਲ, ਮਾਸਟਰ ਗੁਰਮਿੱਤਰ ਸਿੰਘ, ਲਕਸ਼ਮੀ ਨਰੈਣ, ਧਰਮਪਾਲ ਲੀਹਲ, ਤਰਸੇਮ ਲਾਲ ਅਢਿਆਣਾ, ਨਰਿੰਦਰਪਾਲ ਅਢਿਆਣਾ, ਕਰਮਜੀਤ ਸਿੰਘ ਪੰਜੇਟਾ, ਸੁਖਦੇਵ ਰਾਜ ਧੀਰ, ਦੀਪਕ ਕੁਮਾਰ ਬੰਟੀ, ਗੁਰਵਿੰਦਰ ਪਾਲ, ਦਰਸ਼ਨ ਲਾਲ ਮਹਿਲ, ਸਤਪਾਲ ਲੀਹਲ, ਕਰਨੈਲ ਸਿੰਘ ਗੜ੍ਹੀ ਬੇਟ ਤੇ ਅਸ਼ੋਕ ਕੁਮਾਰ ਲੀਹਲ ਵੀ ਮੌਜੂਦ ਸਨ। ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ।
