ਘੁਡਾਣੀ ਕਲਾਂ ’ਚ ਵਿਸ਼ਵਕਰਮਾ ਦਿਵਸ ਮਨਾਇਆ
ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿੱਚ ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਂਰਿਸ਼ੀ ਬਾਬਾ ਵਿਸ਼ਵਕਰਮਾ ਦਾ ਆਗਮਨ ਪੁਰਬ ਬੜੀ ਧੂਮ-ਧਾਮ ਤੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ’ਚ ਕਮੇਟੀ ਵੱਲੋਂ ਵਿਸ਼ਵਕਰਮਾ ਮਹਾਂ ਪ੍ਰਾਣ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸੁਆਮੀ ਵਿੱਦਿਆਂ ਗਿਰੀ ਡੇਰਾ ਸਮਾਧਾਂ ਘੁਡਾਣੀ ਕਲਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾਂ, ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਭਾਈ ਸੰਦੀਪ ਸਿੰਘ ਰੁਪਾਲੋਂ ਆਦਿ ਬੁਲਾਰਿਆ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਨੇ ਜੋ ਸ਼ਿਲਪਕਾਰੀ ਦੀ ਸ੍ਰਿਸ਼ਟੀ ਰਚੀ ਹੈ। ਉਸ ਤਕਨੀਕ ਸਦਕਾ ਮਨੁੱਖ ਨੇ ਅੱਜ ਸੂਈ ਤੋਂ ਜਹਾਜ਼ ਤੱਕ ਬਣਾਇਆ ਹੈ।
ਇਸ ਮੌਕੇ ਢਾਡੀ ਤੇ ਕਵੀਸ਼ਰ ਜਥਿਆਂ ਨੇ ਗੁਰਇਤਿਹਾਸ ਸੁਣਾਇਆ। ਵਿਸ਼ਵਕਰਮਾ ਕਮੇਟੀ ਨੇ ਆਈਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ। ਮੰਚ ਦਾ ਸੰਚਾਲਣ ਬੰਤ ਘੁਡਾਣੀ ਨੇ ਬਾਖੂਬੀ ਨਾਲ ਕੀਤਾ। ਇਸ ਸਮਾਗਮ ਵਿੱਚ ਹੋਰਨਾ ਤੋ ਇਲਾਵਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਗੁਰਪ੍ਰੀਤ ਸਿੰਘ ਲਾਪਰਾਂ, ਸੁਦਰਸ਼ਨ ਕੁਮਾਰ ਪੱਪੂ, ਸਰਪੰਚ ਗੁਰਿੰਦਰ ਸਿੰਘ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋਂ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਘਲੋਟੀ, ਵਿਜੇ ਕੁਮਾਰ ਨੇਤਾ ਪਾਇਲ, ਪੰਚਾਇਤ ਮੈਂਬਰ ਤੇ ਹੋਰ ਸ਼ਖਸੀਅਤਾਂ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ।
