ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ
ਸ਼ਹਿਰ ਦੇ ਸਮਰਾਲਾ ਚੌਕ ਨੇੜਲੇ ਇਲਾਕੇ ਦੀ ਅੱਜ ਇਥ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਨੌਜਵਾਨ ਇੱਕ ਪਾਰਕ ਵਿੱਚ ਬੈਠ ਕੇ ਨਸ਼ੇ ਦੇ ਟੀਕੇ ਲਗਾ ਰਹੇ ਹਨ। ਕਿਸੇ ਨੇ ਉਨ੍ਹਾ ਦੀ ਇਹ ਵੀਡੀਓ ਬਣਾ ਕੇ ਵਾਇਰਲ ਕਰ...
Advertisement
ਸ਼ਹਿਰ ਦੇ ਸਮਰਾਲਾ ਚੌਕ ਨੇੜਲੇ ਇਲਾਕੇ ਦੀ ਅੱਜ ਇਥ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਨੌਜਵਾਨ ਇੱਕ ਪਾਰਕ ਵਿੱਚ ਬੈਠ ਕੇ ਨਸ਼ੇ ਦੇ ਟੀਕੇ ਲਗਾ ਰਹੇ ਹਨ। ਕਿਸੇ ਨੇ ਉਨ੍ਹਾ ਦੀ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇਹ ਪਾਰਕ ਸਮਰਾਲਾ ਚੌਂਕ ਨੇੜੇ ਦਾ ਦੱਸਿਆ ਜਾ ਰਿਹਾ ਹੈ ਜਿਸ ਤੋਂ ਕੁਝ ਹੀ ਕਦਮਾਂ ਦੀ ਦੂਰੀ ’ਤੇ ਅਕਸਰ ਪੁਲੀਸ ਦਾ ਨਾਕਾ ਲਗਿਆ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਅਕਸਰ ਹੀ ਨਸ਼ੇੜੀ ਪਾਰਕਾਂ ਵਿੱਚ ਬੈਠ ਕੇ ਇਸ ਤਰ੍ਹਾਂ ਨਸ਼ਾ ਕਰਦੇ ਦਿਖਾਈ ਦਿੰਦੇ ਹਨ। ਮਾਹੌਲ ਤਾਂ ਇਹ ਬਣ ਗਿਆ ਹੈ ਕਿ ਰਾਤ ਵੇਲੇ ਇਨ੍ਹਾਂ ਪਾਰਕਾਂ ਵਿੱਚ ਸਿਰਫ਼ ਨਸ਼ਾ ਕਰਨ ਵਾਲੇ ਹੀ ਹੁੰਦੇ ਹਨ। ਵੀਡੀਓ ਵਿੱਚ ਦਿਖਾਏ ਦੇ ਰਹੇ ਲੜਕੇ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਲਗਪਗ ਪੂਰੀ ਤਰ੍ਹਾਂ ਬੇਸੁੱਧ ਹੋ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੇ ਇਨ੍ਹਾਂ ਹਾਲਾਤਾਂ ਨੂੰ ਤੁਰੰਤ ਠੱਲ੍ਹਿਆ ਜਾਵੇ।
Advertisement
Advertisement