ਵੈਟਰਨਰੀ ’ਵਰਸਿਟੀ ਵੱਲੋਂ ਐਨੀਮਲ ਕੰਪਨੀ ਨਾਲ ਇਕਰਾਰਨਾਮਾ
ਇਥੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਕੰਪਨੀ ਨਾਲ ਸਾਂਝੇ ਤੌਰ ’ਤੇ ਖੋਜ ਕਰਨ ਸਬੰਧੀ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਤਹਿਤ ਹੋਲਸੀਟੀਅਨ-ਫ਼ਰੇਜ਼ੀਅਨ ਦੋਗਲੀ ਨਸਲ ਦੀਆਂ ਗਾਵਾਂ ਦੇ ਦੁੱਧ ਵਿੱਚ ਪਾਏ...
Advertisement
ਇਥੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਕੰਪਨੀ ਨਾਲ ਸਾਂਝੇ ਤੌਰ ’ਤੇ ਖੋਜ ਕਰਨ ਸਬੰਧੀ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਤਹਿਤ ਹੋਲਸੀਟੀਅਨ-ਫ਼ਰੇਜ਼ੀਅਨ ਦੋਗਲੀ ਨਸਲ ਦੀਆਂ ਗਾਵਾਂ ਦੇ ਦੁੱਧ ਵਿੱਚ ਪਾਏ ਜਾਂਦੇ ਤੱਤਾਂ ਸੰਬੰਧੀ ਖੁਰਾਕ ਦੇ ਪ੍ਰਭਾਵ ਬਾਰੇ ਖੋਜ ਕੀਤੀ ਜਾਵੇਗੀ। ਇਸ ਸਮਝੌਤੇ ’ਤੇ ਨਿਰਦੇਸ਼ਕ ਖੋਜ ਡਾ. ਪਰਕਾਸ਼ ਸਿੰਘ ਬਰਾੜ ਅਤੇ ਕੰਪਨੀ ਵੱਲੋਂ ਵਪਾਰ ਨਿਰਦੇਸ਼ਕ ਡਾ. ਤਰੁਣ ਪਾਲ ਨੇ ਦਸਤਖ਼ਤ ਕੀਤੇ।
’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਸੰਤੁਲਿਤ ਪੌਸ਼ਟਿਕ ਖੁਰਾਕ ਡੇਅਰੀ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਦੇ ਨਾਲ ਗੁਣਵੱਤਾ ਬਿਹਤਰ ਕਰਨ ਅਤੇ ਪਸ਼ੂ ਸਿਹਤ ਲਈ ਬਹੁਤ ਲੋੜੀਂਦੀ ਹੈ।
Advertisement
Advertisement
