ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਟਰਨਰੀ ’ਵਰਸਿਟੀ ਲੁਧਿਆਣਾ ਦਾ ਮੁਲਕ ਦੀਆਂ ਵੈਟਰਨਰੀ ’ਵਰਸਿਟੀਆਂ ’ਚੋਂ ਦੂਜਾ ਸਥਾਨ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕੌਮੀ ਸੰਸਥਾਗਤ ਰੈਕਿੰਗ ਫਰੇਮਵਰਕ-2025 ਦੀ ਦਰਜਾਬੰਦੀ ਵਿੱਚ ਮੁਲਕ ਭਰ ਦੀਆਂ ਵੈਟਰਨਰੀ ਯੂਨੀਵਰਸਿਟੀਆਂ ਵਿੱਚੋਂ ਦੂਜਾ ਦਰਜਾ ਪ੍ਰਾਪਤ ਕੀਤਾ ਹੈ। ਇਸ ਨਾਲ ਯੂਨੀਵਰਸਿਟੀ ਦੀ ਵੈਟਰਨਰੀ ਸਿੱਖਿਆ ਅਤੇ ਖੋਜ ’ਚ ਮੋਹਰੀ ਯੂਨੀਵਰਸਿਟੀ ਵਜੋਂ...
Advertisement
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਕੌਮੀ ਸੰਸਥਾਗਤ ਰੈਕਿੰਗ ਫਰੇਮਵਰਕ-2025 ਦੀ ਦਰਜਾਬੰਦੀ ਵਿੱਚ ਮੁਲਕ ਭਰ ਦੀਆਂ ਵੈਟਰਨਰੀ ਯੂਨੀਵਰਸਿਟੀਆਂ ਵਿੱਚੋਂ ਦੂਜਾ ਦਰਜਾ ਪ੍ਰਾਪਤ ਕੀਤਾ ਹੈ। ਇਸ ਨਾਲ ਯੂਨੀਵਰਸਿਟੀ ਦੀ ਵੈਟਰਨਰੀ ਸਿੱਖਿਆ ਅਤੇ ਖੋਜ ’ਚ ਮੋਹਰੀ ਯੂਨੀਵਰਸਿਟੀ ਵਜੋਂ ਸਾਖ਼ ਮਜ਼ਬੂਤ ਹੋਈ ਹੈ।

ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਹ ਸਨਮਾਨਯੋਗ ਪ੍ਰਾਪਤੀ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਚੋਟੀ ਦੀਆਂ 100 ਸੂਬਾ ਵੈਟਰਨਰੀ ਯੂਨੀਵਰਸਿਟੀਆਂ ਵਿੱਚੋਂ ਦੂਜਾ ਸਥਾਨ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਬਕਾ ਵਿਦਿਆਰਥੀਆਂ ਸਦਕਾ ਮਿਲੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਯੂਨੀਵਰਸਿਟੀ ਪੰਜਾਬ ਅਤੇ ਕੌਮੀ ਪੱਧਰ ’ਤੇ ਇਕ ਵੱਕਾਰੀ ਸੰਸਥਾ ਅਤੇ ਸੇਵਾ ਦੇਣ ਵਾਲੇ ਅਦਾਰੇ ਵਜੋਂ ਲਗਾਤਾਰ ਯਤਨਸ਼ੀਲ ਰਹੇਗੀ। ਖੇਤੀਬਾੜੀ ਤੇ ਸਬੰਧਤ ਖੇਤਰਾਂ ਦੀ ਸ਼੍ਰੇਣੀ ਵਿੱਚ 40 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚੋਂ 30ਵਾਂ ਸਥਾਨ ਪ੍ਰਾਪਤ ਕਰ ਕੇ ਵੈਟਰਨਰੀ ’ਵਰਸਿਟੀ ਨੇ ਇਹ ਸਾਬਤ ਕੀਤਾ ਹੈ ਕਿ ਅਦਾਰਾ ਅਕਾਦਮਿਕ ਉਤਮਤਾ ਤੇ ਵੈਟਰਨਰੀ ਤੇ ਪਸ਼ੂ ਵਿਗਿਆਨ ਖੇਤਰ ’ਚ ਨਵੀਨਤਾ ਲਈ ਵਚਨਬੱਧ ਹੈ।

Advertisement

 

 

Advertisement
Show comments