ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਟਰਨਰੀ ’ਵਰਸਿਟੀ ਨੂੰ ਮੱਛੀ ਅਤੇ ਝੀਂਗਾ ਪ੍ਰਾਸੈਸਿੰਗ ਸਿਖਲਾਈ ਪ੍ਰਗਰਾਮ ਮਿਲਿਆ

ਡਿਗਰੀ ਕਰ ਰਹੇ ਵਿਦਿਆਰਥੀ ਲੈ ਸਕਣਗੇ ਵਾਧੂ ਸਿਖਲਾਈ
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਨੇ ਮੱਛੀ ਅਤੇ ਝੀਂਗਾ ਦੀ ਪ੍ਰਾਸੈਸਿੰਗ, ਗੁਣਵੱਤਾ ਵਧਾਉਣ ਅਤੇ ਰਹਿੰਦ-ਖੂੰਹਦ ਦੀ ਢੁੱਕਵੀਂ ਵਰਤੋਂ ਸਬੰਧੀ ਅਨੁਭਵੀ ਸਿਖਲਾਈ ਪ੍ਰੋਗਰਾਮ ਪ੍ਰਾਪਤ ਕੀਤਾ ਹੈ। 34 ਲੱਖ ਰੁਪਏ ਦੇ ਇਸ ਪ੍ਰੋਗਰਾਮ ਦੀ ਪ੍ਰਾਪਤੀ ਦੇ ਨਾਲ ਕਾਲਜ ਨੂੰ ਇਹ ਤੀਸਰਾ ਪ੍ਰੋਗਰਾਮ ਮਿਲਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਬੈਚਲਰ ਆਫ ਫ਼ਿਸ਼ਰੀਜ਼ ਸਾਇੰਸ ਦੀ ਡਿਗਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮੱਛੀ ਅਤੇ ਸ਼ੈਲ ਮੱਛੀ ਦੀ ਪ੍ਰਾਸੈਸਿੰਗ ਕਰਨ ਅਤੇ ਰਹਿੰਦ-ਖੂੰਹਦ ਤੇ ਸਹਿ-ਉਤਪਾਦਾਂ ਤੋਂ ਉਤਪਾਦ ਵਿਕਸਤ ਕਰਨ ਲਈ ਵਿਹਾਰਕ ਹੁਨਰ ਪ੍ਰਾਪਤ ਕਰਨਗੇ, ਜਿਸ ਨਾਲ ਸੰਭਾਵੀ ਰੁਜ਼ਗਾਰ ਲਈ ਪ੍ਰਬੰਧਕੀ ਮੁਹਾਰਤ ਵੀ ਮਿਲੇਗੀ।

ਇਸ ਵਿਗਿਆਨਕ ਟੀਮ ਵਿੱਚ ਡਾ. ਵਿਜੇ ਕੁਮਾਰ ਰੈਡੀ, ਡਾ. ਸਿੱਧਨਾਥ ਅਤੇ ਸਹਿਯੋਗੀ ਵਿਗਿਆਨੀ ਡਾ. ਸਰਬਜੀਤ ਕੌਰ ਸ਼ਾਮਲ ਹੋਣਗੇ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਭੋਜਨ ਖੇਤਰ ਵਿੱਚ ਗੁਣਵੱਤਾ ਭਰਪੂਰ ਉਤਪਾਦਾਂ ਦੀ ਬਹੁਤ ਮੰਗ ਹੈ ਅਤੇ ਇਹ ਉਤਪਾਦ ਆਪਣੀ ਹੋਂਦ ਨਾਲ ਮੁਨਾਫ਼ੇਵੰਦ ਸਾਬਿਤ ਹੋਣਗੇ। ਡੀਨ ਪੋਸਟ ਗ੍ਰੈਜੂਏਟ ਸੱਟੀਜ਼ ਡਾ. ਸੰਜੀਵ ਕੁਮਾਰ ਉੱਪਲ ਨੇ ਕਾਲਜ ਨੂੰ ਇਹ ਪ੍ਰੋਗਰਾਮ ਪ੍ਰਾਪਤ ਕਰਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਅਜਿਹੀ ਵਿਤੀ ਗ੍ਰਾਂਟ ਨਾਲ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਬੁਨਿਆਦੀ ਢਾਂਚਾ ਵਿਕਸਤ ਕਰਨ ਅਤੇ ਅਨੁਭਵ ਦੇਣ ਲਈ ਬਹੁਤ ਸਹਿਯੋਗ ਮਿਲਦਾ ਹੈ।

Advertisement

Advertisement
Show comments