ਵੈਟਰਨਰੀ ਯੂਨੀਵਰਸਿਟੀ ਨੇ ਆਲਮੀ ਭੋਜਨ ਦਿਵਸ ਮਨਾਇਆ
ਇਥੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵਿਖੇ ‘ਵਿਸ਼ਵ ਭੋਜਨ ਦਿਵਸ’ ਮਨਾਇਆ ਗਿਆ। ‘ਦੁੱਧ ਅਤੇ ਮੂਲ ਅਨਾਜ: ਪੌਸ਼ਟਿਕਤਾ ਦੇ ਸ਼ਕਤੀ ਸੋਮੇ’ ਵਿਸ਼ੇ ਤੇ ਕਰਵਾਏ ਉਕਤ ਸਮਾਰੋਹ ਵਿੱਚ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਅਤੇ ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ।
ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੇ ਡੀਨ ਡਾ. ਸੰਜੀਵ ਕੁਮਾਰ ਉੱਪਲ ਅਤੇ ਡਾ. ਗਰੇਵਾਲ ਨੇ ਸਮਾਗਮ ਦੇ ਵਿਸ਼ੇ ਦੀ ਮਹੱਤਤਾ ਉਜਾਗਰ ਕਰਦਿਆਂ ਦੁੱਧ ਅਤੇ ਮੂਲ ਅਨਾਜਾਂ ਦੀ ਅਣਹੋਂਦ ਕਾਰਣ ਜੀਵਨ ਪੱਧਤੀ ਵਿੱਚ ਆਉਂਦੇ ਵਿਕਾਰਾਂ ਅਤੇ ਸਿਹਤ ਘਾਟਿਆਂ ਦਾ ਜ਼ਿਕਰ ਕੀਤਾ। ਇਸ ਮੌਕੇ ਦੁੱਧ ਅਤੇ ਦੁੱਧ ਆਧਾਰਿਤ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ।
ਇਸ ਮੌਕੇ ਇੱਕ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਦੁੱਧ, ਮੂਲ ਅਨਾਜ ਅਤੇ ਮੱਛੀ ਤੇ ਮੀਟ ਦੇ ਉਤਪਾਦ ਤਿਆਰ ਕਰਕੇ ਮੁਕਾਬਲੇ ਲਈ ਪੇਸ਼ ਕੀਤੇ ਗਏ। ਇਸ ਮੁਕਾਬਲੇ ਵਿੱਚ ਦੁੱਧ ਉਤਪਾਦਾਂ ਦੀ ਸ਼੍ਰੇਣੀ ਵਿੱਚ ਸਾਕਸ਼ੀ ਨੂੰ ਪਹਿਲਾ, ਮੂਲ ਅਨਾਜ ਸ਼੍ਰੇਣੀ ਵਿੱਚ ਗੁਰਨ ਕੌਰ ਨੂੰ ਅਤੇ ਮੱਛੀ ਅਤੇ ਮੀਟ ਉਤਪਾਦ ਸ਼੍ਰੇਣੀ ਵਿੱਚ ਕਾਲਜ ਆਫ ਫ਼ਿਸ਼ਰੀਜ਼ ਦੀ ਟੀਮ ਨੂੰ ਪਹਿਲਾ ਇਨਾਮ ਪ੍ਰਾਪਤ ਹੋਇਆ।