ਲਾਇਨਜ਼ ਕਲੱਬ ਜਗਰਾਉਂ ਦੇ ਪ੍ਰਧਾਨ ਬਣੇ ਵਰਮਾ
ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ (ਇਕਾਈ)ਜਗਰਾਉਂ ਦੀ ਨਵੇਂ ਵਿੱਤੀ ਵਰ੍ਹੇ 2025-26 ਲਈ ਟੀਮ ਦਾ ਗਠਨ ਕੀਤਾ ਗਿਆ। ਕਲੱਬ ਦੇ ਮੈਂਬਰਾਂ ਅਤੇ ਟੀਮ ਚੁੱਣਨ ਲਈ ਗਠਿਤ ਕੀਤੀ ਟੀਮ ਵੱਲੋਂ ਸਰਬਸੰਮਤੀ ਨਾਲ ਡਾ. ਵਿਨੋਦ ਵਰਮਾਂ ਨੂੰ ਪ੍ਰਧਾਨ ਚੁੱਣਿਆ ਗਿਆ। ਉਨ੍ਹਾਂ ਤੋਂ ਇਲਾਵਾ ਸਕੱਤਰ ਦੀ ਜ਼ਿੰਮੇਵਾਰੀ ਗੁਲਵੰਤ ਸਿੰਘ ਗਿੱਲ, ਖ਼ਜ਼ਾਨਚੀ ਲਾਇਨ ਗੁਰਤੇਜ ਸਿੰਘ ਗਿੱਲ ਐਡਵੋਕੇਟ ਅਤੇ ਪਬਲਿਕ ਰਿਲੇਸ਼ਨ ਅਫਸਰ ਦੀ ਜ਼ਿੰਮੇਵਾਰੀ ਚਰਨਜੀਤ ਸਿੰਘ ਢਿੱਲੋਂ ਨੂੰ ਸੌਂਪੀ ਗਈ। ਕਲੱਬ ਵੱਲੋਂ ਡਾ. ਵਿਨੋਦ ਵਰਮਾ ਦਾ ਤਾਜਪੋਸ਼ੀ ਅਤੇ ਕਲੱਬ ਦਾ ਸਲਾਨਾ ਸਮਾਗਮ ਰੱਖਿਆ ਗਿਆ। ਇੰਸਟਾਲੇਸ਼ਨ ਫੰਕਸ਼ਨ ਚੇਅਰਮੈਨ ਲਾਇਨ ਅੰਮ੍ਰਿਤ ਸਿੰਘ ਥਿੰਦ ਦੀ ਰਹਿਨੁਮਾਈ ਹੇਠ ਨਵੀਂ ਟੀਮ ਨੂੰ ਸਹੁੰ ਚੁਕਾਉਣ ਲਈ ਇੰਸਟਾਲੇਸ਼ਨ ਆਫੀਸਰ ਐਮ.ਜੇ.ਐਫ ਡਾ. ਮਨਮੋਹਣ ਕੌਸ਼ਲ ਪਾਸਟ ਡਿਸਟਿਕ ਗਵਰਨਰ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੀ ਆਰੰਭਤਾ ਕਰਦਿਆਂ ਇਨਵੋਕੇਸ਼ਨ ਅਤੇ ਰਾਸ਼ਟਰੀ ਗੀਤ ਅਰਸ਼ਦੀਪ ਕੌਰ ਗਿੱਲ ਨੇ ਗਾਇਆ। ਉਪਰੰਤ ਤੱਤਕਾਲੀ ਪ੍ਰਧਾਨ ਮੇਜਰ ਸਿੰਘ ਭੈਣੀ ਨੇ ਸਵਾਗਤੀ ਸ਼ਬਦਾਂ ਨਾਲ ਸਾਂਝ ਪਾਈ। ਕਲੱਬ ਵਿੱਚ ਨਵੇਂ ਆਏ ਮੈਂਬਰਾਂ ਨਾਲ ਜਾਣ-ਪਹਿਚਾਣ ਅਤੇ ਲਾਇਨਜ਼ ਕਲੱਬ ਦੇ ਨਿਯਮਾਂ ਸਬੰਧੀ ਕਮੇਟੀ ਚੇਅਰਪਰਸਨ ਲਾਇਨ ਭੁਪਿੰਦਰ ਸ਼ਰਮਾਂ ਨੇ ਦੱਸਿਆ।
ਅਗਲੇ ਪੜਾਅ ਵਿੱਚ ਲੱਕੀ ਡਰਾਅ ਕੱਢੇ ਗਏ।ਸਹੁੰ ਚੁੱਕਣ ਤੋਂ ਬਾਅਦ ਡਾ.ਵਿਨੋਦ ਵਰਮਾ ਨੇ ਅਗਲੇ ਵਰ੍ਹੇ ਕਲੱਬ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਗੱਲ ਕਰਦਿਆਂ,ਨਵਾਂ ਵਰ੍ਹਾ ਲੋਕ ਭਲਾਈ ਨੂੰ ਸਮਰਪਿਤ ਕਰਨ ਦਾ ਵਾਅਦਾ ਕੀਤਾ।ਸਮਾਗਮ ਦੌਰਾਨ ਇਲਾਕੇ ਦੇ ਦੋ ਸਫਲ ਅਧਿਆਪਕਾਂ ਸੁਖਜੀਵਨ ਕੌਰ ਗਿੱਲ ਅਤੇ ਜਗਦੀਪ ਸਿੰਘ ਸਵੱਦੀ ਨੂੰ ਚੰਗੀਆਂ ਸੇਵਾਵਾਂ ਬਦਲੇ ਲੋਈਆਂ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਕਲੱਬ ਵੱਲੋਂ ਤੱਤਕਾਲੀ ਪ੍ਰਧਾਨ ਮੇਜਰ ਸਿੰਘ ਭੈਣੀ,ਕੁਲਦੀਪ ਸਿੰਘ ਰੰਧਾਵਾ,ਚਰਨਜੀਤ ਸਿੰਘ ਢਿੱਲੋਂ,ਅੰਮ੍ਰਿਤ ਸਿੰਘ ਥਿੰਦ,ਅਰਸ਼ਦੀਪ ਕੌਰ ਗਿੱਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਮਾਸਟਰ ਆਫ ਸੈਰਾਮਨੀ ਵੱਜ਼ੋਂ ਚਰਨਜੀਤ ਸਿੰਘ ਢਿੱਲੋਂ,ਸਤਪਾਲ ਸਿੰਘ ਗਰੇਵਾਲ ਨੇ ਸਟੇਜ ਸੰਭਾਲੀ।ਅੰਤਿਮ ਪੜਾਅ ‘ਚ ਚੇਅਰਮੈਨ ਲਾਇਨ ਅੰਮ੍ਰਿਤ ਸਿੰਘ ਥਿੰਦ ਵੱਲੋਂ ਸਾਰੀ ਟੀਮ ਦਾ ਸਮਾਗਮ ਪ੍ਰਬੰਧਾਂ ਲਈ ਧੰਨਵਾਦ ਕੀਤਾ।ਇਸ ਮੌਕੇ ਕਲੱਬ ਦੇ ਐਸ.ਪੀ.ਐਸ ਢਿੱਲੋਂ,ਬੀਰਿੰਦਰ ਸਿੰਘ ਗਿੱਲ,ਗੁਰਪ੍ਰੀਤਮਹਿੰਦਰ ਸਿੰਘ ਸਿੱਧੂ,ਹਰਵਿੰਦਰ ਸਿੰਘ ਚਾਵਲਾ,ਹਰਿੰਦਰ ਸਹਿਗਲ,ਅਵਤਾਰ ਸਿੰਘ,ਸਤਪਾਲ ਨਿਝਾਵਨ,ਪ੍ਰੀਤਮ ਸਿੰਘ ਰੀਹਲ,ਸੁਭਾਸ਼ ਕਪੂਰ,ਮੋਹਨ ਬਾਂਸਲ ਸਮੇਤ ਦੋ ਦਰਜ਼ਨ ਮੈਂਬਰ ਹਾਜ਼ਰ ਸਨ।