ਅੱਧੀ ਰਾਤ ਨੂੰ ਸੜਕ ’ਤੇ ਦਰੱਖ਼ਤ ਡਿੱਗਣ ਕਾਰਨ ਗੱਡੀਆਂ ਦਾ ਨੁਕਸਾਨ
ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਪਿੰਡ ਨੂਰਪੁਰਾ ਲਾਗੇ ਕਈ ਦਿਨਾਂ ਤੋਂ ਟੁੱਟ ਕੇ ਲਟਕ ਰਿਹਾ ਵੱਡਾ ਦਰੱਖ਼ਤ ਆਖ਼ਰ ਅੱਧੀ ਰਾਤ ਸਮੇਂ ਸੜਕ ਦੇ ਵਿਚਕਾਰ ਡਿੱਗਣ ਕਾਰਨ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਮੁੱਖ ਮਾਰਗ ਉਪਰ ਰਾਤ ਸਮੇਂ ਦਰੱਖ਼ਤ ਡਿੱਗਣ...
Advertisement
ਇੱਥੇ ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਪਿੰਡ ਨੂਰਪੁਰਾ ਲਾਗੇ ਕਈ ਦਿਨਾਂ ਤੋਂ ਟੁੱਟ ਕੇ ਲਟਕ ਰਿਹਾ ਵੱਡਾ ਦਰੱਖ਼ਤ ਆਖ਼ਰ ਅੱਧੀ ਰਾਤ ਸਮੇਂ ਸੜਕ ਦੇ ਵਿਚਕਾਰ ਡਿੱਗਣ ਕਾਰਨ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਮੁੱਖ ਮਾਰਗ ਉਪਰ ਰਾਤ ਸਮੇਂ ਦਰੱਖ਼ਤ ਡਿੱਗਣ ਕਾਰਨ ਕਈ ਸਕੂਟਰ-ਮੋਟਰਸਾਈਕਲ ਅਤੇ ਗੱਡੀਆਂ ਦਾ ਹਾਦਸੇ ਕਾਰਨ ਨੁਕਸਾਨ ਹੋ ਗਿਆ, ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਨੇੜਲੇ ਖੇਤਾਂ ਵਿੱਚ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਇਹ ਦਰੱਖ਼ਤ ਪਿਛਲੇ ਕਈ ਦਿਨਾਂ ਤੋਂ ਟੁੱਟ ਕੇ ਲਟਕ ਰਿਹਾ ਸੀ ਅਤੇ ਹਾਦਸੇ ਦਾ ਡਰ ਬਣਿਆ ਹੋਇਆ ਸੀ ਪਰ ਜੰਗਲਾਤ ਵਿਭਾਗ ਕੋਲ ਦਰੱਖ਼ਤ ਵੱਢਣ ਲਈ ਕੋਈ ਆਰਾ ਨਾ ਹੋਣ ਕਾਰਨ ਇਹ ਲਟਕ ਅਵਸਥਾ ਵਿੱਚ ਹੀ ਰਿਹਾ।ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਅਵਤਾਰ ਸਿੰਘ ਅਨੁਸਾਰ ਡਿੱਗੇ ਦਰੱਖ਼ਤ ਨੂੰ ਹਟਾਉਣ ਲਈ ਜਗਰਾਉਂ ਤੋਂ ਆਰਾ ਮੰਗਵਾਇਆ ਜਾ ਰਿਹਾ ਹੈ। ਸੜਕ ਉਪਰ ਦਰੱਖ਼ਤ ਡਿੱਗਣ ਕਾਰਨ ਦੁਪਹਿਰ ਤੱਕ ਸੜਕ ਉਪਰ ਆਵਾਜਾਈ ਰੁਕੀ ਰਹੀ। ਇਲਾਕੇ ਦੇ ਲੋਕਾਂ ਨੇ ਰਾਹਗੀਰਾਂ ਦੀ ਮਦਦ ਨਾਲ ਹੀ ਡਿੱਗੇ ਹੋਏ ਟਾਹਣੇ ਪਾਸੇ ਹਟਾ ਕੇ ਆਵਾਜਾਈ ਬਹਾਲ ਕਰਵਾਈ।
Advertisement
Advertisement
