ਵੱਖ ਵੱਖ ਜਥੇਬੰਦੀਆਂ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਉਨ੍ਹਾਂ ਦੇ ਦੱਸੇ ਰਸਤੇ ਤੇ ਚੱਲਣ ਦਾ ਅਹਿਦ ਕੀਤਾ ਗਿਆ।
ਕਾਂਗਰਸੀ ਵਰਕਰਾਂ ਵੱਲੋਂ ਸਰਾਭਾ ਨਗਰ ਵਿੱਚ ਹੋਏ ਇੱਕ ਸਮਾਗਮ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਸਮੇਤ ਕਈ ਆਗੂਆਂ ਵੱਲੋ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਪਵਨ ਦੀਵਾਨ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਕਰੋੜਾਂ ਲੋਕਾਂ ਲਈ ਪ੍ਰੇਰਨਾ ਦੇ ਸਰੋਤ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਦੱਸੇ ਰਸਤੇ ਉੱਪਰ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਕੁਲਬੀਰ ਸਿੰਘ ਨੀਟਾ, ਰੋਹਿਤ ਪਾਹਵਾ, ਧਰਮਿੰਦਰ ਵਰਮਾ, ਜੋਗਿੰਦਰ ਸਿੰਘ ਜੰਗੀ, ਨੀਰਜ ਬਿਰਲਾ, ਸੋਨੂੰ ਛੀਬਾ, ਸੰਨੀ ਖੀਵਾ, ਮੋਹਿਤ ਚੁੱਘ, ਰਾਜੀਵ ਕਪੂਰ, ਮੰਨੂ ਚੌਹਾਨ, ਸਾਹਿਲ ਕੁਮਾਰ ਅਤੇ ਯਾਦਵਿੰਦਰ ਜੋਨੀ ਆਦਿ ਵੀ ਹਾਜ਼ਰ ਸਨ।
ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਕੀਤੇ ਸਮਾਗਮ ਦੌਰਾਨ ਕੋਂਸਲਰ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਮਹਾਨ ਬਲਿਦਾਨ ਹਮੇਸ਼ਾਂ ਸਾਡੇ ਦਿਲਾ 'ਚ ਵੱਸਿਆ ਰਹੇਗਾ ਅਤੇ ਉਨ੍ਹਾਂ ਦੁਆਰਾ ਦਰਸਾਏ ਆਦਰਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾਂ ਲਈ ਪ੍ਰੇਰਿਤ ਕਰਦੇ ਰਹਿਣਗੇ। ਇਸ ਮੌਕੇ ਸੁਖਵਿੰਦਰ ਸਿੰਘ ਦਹੇਲ, ਰਜਿੰਦਰ ਭਾਟੀਆ, ਰਾਜਕੁਮਾਰ ਸ਼ਰਮਾ, ਮਨਜੀਤ ਸਿੰਘ ਰੂਪੀ, ਰਿੰਕੂ ਸ਼ਰਮਾ, ਡਾ ਦਵਿੰਦਰ ਸਿੰਘ, ਪੀਟਰ ਚੀਮਾ, ਨੋਨੀ ਜਪਾਨੀ, ਰਘਬੀਰ ਸਿੰਘ, ਮਲਿਕ ਬੱਬਲ ਅਤੇ ਪਰਮਜੀਤ ਮਲਹੋਤਰਾ ਵੱਲੋਂ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਲੱਡੂਆ ਅਤੇ ਫਲਾਂ ਦੇ ਲੰਗਰ ਲਗਾਏ ਗਏ ।
ਧਰਮ ਅਤੇ ਵਿਰਸਾ ਕਲੱਬ ਵੱਲੋਂ ਅੱਜ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਿਲਰਗੰਜ ਵਿੱਚ ਕੇਕ ਕੱਟਕੇ ਮਨਾਇਆ ਗਿਆ। ਇਸ ਮੌਕੇ ਸਮੁੱਚੀ ਟੀਮ ਨੇ ਕਿਹਾ ਕਿ ਕੌਮੀ ਸ਼ਹੀਦਾਂ ਦੇ ਦਿਹਾੜੇ ਸਮੁੱਚੇ ਭਾਰਤ ਵਾਸੀਆਂ ਨੂੰ ਰਲ ਮਿਲਕੇ ਮਨਾਉਣੇ ਚਾਹੀਦੇ ਹਨ । ਇਸ ਮੌਕੇ ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਮਨਜੀਤ ਸਿੰਘ ਹਰਮਨ, ਪ੍ਰਧਾਨ ਸਰੂਪ ਸਿੰਘ ਮਠਾੜੂ, ਸੁਰਜੀਤ ਸਿੰਘ ਨੈਬਸਨ, ਹਰਜੀਤ ਸਿੰਘ ਤੱਗੜ, ਲਵਜੋਤ ਸਿੰਘ, ਰਵੀ ਸਿੰਘ ਖਾਲਸਾ ਅਤੇ ਪ੍ਰਦੀਪ ਸਿੰਘ ਵੀ ਹਾਜ਼ਰ ਸਨ।