ਉਟਾਲਾਂ ਵਾਸੀਆ ਨੇ ਪਸ਼ੂਆਂ ਲਈ ਅਚਾਰ ਦੀਆਂ ਟਰਾਲੀਆਂ ਭੇਜੀਆਂ
ਕੁਦਰਤੀ ਆਫਤਾ ਨਾਲ ਜੂਝ ਰਹੇ ਪੰਜਾਬ ਵਿੱਚ ਜਿੱਥੇ ਹੜ ਨੇ ਪੂਰੀ ਤਬਾਹੀ ਮੱਚਾ ਕੇ ਜਨਜੀਵਨ ਪਰਭਾਵਿਤ ਕੀਤਾ, ਉਥੇ ਜਾਨੀ ਮਾਲੀ ਨੁਕਸਾਨ ਦੇ ਫ਼ਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਪੰਜਾਬੀਆਂ ਦੀ ਇਹ ਫਿਤਰਤ ਰਹੀ ਹੈ, ਜਦੋਂ ਵੀ ਕਦੀ ਹਿੰਦੋਸਤਾਨ ਤੇ ਕੋਈ ਆਫਤ ਆਈ ਹੈ ਤੇ ਪੰਜਾਬੀ ਸਭ ਤੋ ਪਹਿਲਾ ਹਿੱਕ ਡਾਹ ਕੇ ਮੂਹਰੇ ਖਲੋਤੇ ਹਨ। ਇਸ ਤਹਿਤ ਉਟਾਲਾਂ ਨਗਰ ਨਿਵਾਸੀਆ ਵੱਲੋਂ ਐਨ.ਆਰ.ਆਈ ਭਰਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰੇ ਚਾਰੇ ਦਾ ਪ੍ਰਬੰਧ ਕਰਕੇ ਬਾਰਡਰ ਏਰੀਆ ਦੇ ਅਜਨਾਲਾ ਹਲਕੇ ਵਿੱਚ ਭੇਜਿਆ ਹੈ, ਇਸ ਕਾਰਜ ਵਿੱਚ ਮੋਹਰੀ ਭੂਮਿਕਾ ਅਮਰਜੀਤ ਸਿੰਘ ਗੁਰਪਰੀਤ ਸਿੰਘ ਤੇ ਜੱਸ ਉਟਾਲ ਹੋਰਾ ਨੇ ਨਿਭਾਈ ਹੈ।
ਗੁਰਦਵਾਰਾ ਸਾਹਿਬ ਅਰਦਾਸ ਕਰਨ ਉਪਰੰਤ ਇਸ ਚਾਰੇ ਵਾਲੇ ਵਹੀਕਲਾ ਨੂੰ ਰਵਾਨਾ ਕੀਤਾ। ਇਸ ਮੌਕੇ ਸਵਰਨ ਸਿੰਘ, ਹਰਚੇਤ ਸਿੰਘ ਉਟਾਲ, ਨਵਜੀਤ ਸਿੰਘ, ਕੁਲਦੀਪ ਸਿੰਘ ਉਟਾਲਾ, ਬਾਬਾ ਜਸਪਾਲ ਸਿੰਘ, ਸਿੰਗਾਰਾ ਸਿੰਘ, ਬਲਜੀਤ ਸਿੰਘ, ਬਸੰਤ ਸਿੰਘ ਭੱਟੀ, ਧਰਮਿੰਦਰ ਸੱਦੀ, ਰੁਪਿੰਦਰ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ ਸੁੱਖਾ, ਨਾਜਰ ਸਿੰਘ ਬਦੇਸਾ, ਡਾਕਟਰ ਸਮਸੇਰ ਸਿੰਘ, ਗੁਰਵਿੰਦਰ ਸਿੰਘ ਲੰਬੜਦਾਰ, ਜਸਕਰਨ ਸਿੰਘ ਕਲੇਰ, ਪਰਭਸਰਨਜੀਤ ਸਿੰਘ ਪੰਚ, ਸੁਖਵਿੰਦਰ ਸਿੰਘ ਹਾਜ਼ਰ ਸਨ।