ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖੱਟੜਾ ਖੇਤੀਬਾੜੀ ਸਭਾ ਦੀ ਚੋਣ ਮੁਲਤਵੀ ਹੋਣ ’ਤੇ ਹੰਗਾਮਾ

ਅਕਾਲੀ ਦਲ ਨੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ
Advertisement

ਦਿ ਖੱਟੜਾ ਬਹੁ ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਖੰਨਾ ਖੁਰਦ ਦੀ ਚੋਣ ਅਚਾਨਕ ਮੌਕੇ ’ਤੇ ਮੁਲਤਵੀ ਹੋਣ ਕਰ ਦਿੱਤੀ ਗਈ ਜਿਸ ਨਾਲ ਭਾਰੀ ਹੰਗਾਮਾ ਹੋਇਆ। ਅਕਾਲੀ ਦਲ ਵੱਲੋਂ ਪ੍ਰਸ਼ਾਸਨ ’ਤੇ ਸਰਕਾਰ ਦੀ ਸ਼ਹਿ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ। ਮਾਹੌਲ ਤਨਾਅਪੂਰਨ ਹੁੰਦਾ ਦੇਖ ਕੇ ਮੌਕੇ ’ਤੇ ਪੁਲੀਸ ਬੁਲਾਈ ਗਈ ਅਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਡੀਐੱਸਪੀ ਕਰਮਵੀਰ ਤੂਰ, ਐੱਸਪੀ ਪੁਰਸ਼ੋਤਮ ਬੱਲ, ਐਸਐਚ ਤਲਵਿੰਦਰ ਬੇਦੀ ਅਤੇ ਸੁਖਵਿੰਦਰ ਸਿੰਘ ਮੌਕੇ ’ਤੇ ਪਹੁੰਚੇ।

ਦੂਜੇ ਪਾਸੇ ਅਕਾਲੀ ਦਲ ਦੇ ਵਰਕਰਾਂ ਨਾਲ ਧੱਕਾ ਹੋਣ ਦਾ ਪਤਾ ਲੱਗਣ ’ਤੇ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦ ਅਤੇ ਇਫਕੋ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ ਮੌਕੇ ’ਤੇ ਪੁੱਜੇ ਜਿਨ੍ਹਾਂ ਦੱਸਿਆ ਕਿ ਸਭਾ ਦੀਆਂ ਪਹਿਲਾਂ ਹੋਈਆਂ ਚੋਣਾਂ ਦੌਰਾਨ ਸਰਕਾਰ ਦੀ ਧੱਕੇਸ਼ਾਹੀ ਨਾਲ ਕਾਗਜ਼ ਰੱਦ ਕਰ ਦਿੱਤੇ ਗਏ ਸਨ ਜਿਸ ’ਤੇ ਪਟੀਸ਼ਨ ਪਾਈ ਗਈ ਅਤੇ ਸਭਾ ਭੰਗ ਕਰ ਮੁੜ ਵੀਡੀਓਗ੍ਰਾਫੀ ਨਾਲ ਚੋਣਾਂ ਕਰਵਾਉਣ ਦੇ ਆਦੇਸ਼ ਜਾਰੀ ਹੋਏ ਸਨ। ਅੱਜ ਸਵੇਰ ਤੋਂ ਸ਼ਾਂਤੀ ਨਾਲ ਚੋਣਾਂ ਦੀ ਕਾਰਵਾਈ ਚੱਲ ਰਹੀ ਸੀ ਤਾਂ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਧੱਕੇਸ਼ਾਹ ਨਾਲ ਚੋਣ ਰੋਕ ਦਿੱਤੀ ਜਦਕਿ ਸਾਡੇ 11 ਮੈਂਬਰ ਬਿਨਾਂ ਕਿਸੇ ਵਿਰੋਧ ਤੋਂ ਜਿੱਤ ਰਹੇ ਸਨ, ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਉਮੀਦਵਾਰ ਦੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਹੈ ਜਿਸ ਕਾਰਨ ਹਾਰ ਦੀ ਬੁਖਲਾਹਟ ਕਰਕੇ ਚੋਣਾਂ ਮੁਲਤਵੀ ਕਰਵਾਹੀਆਂ ਜਾ ਰਹੀਆਂ ਹਨ।

Advertisement

ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਚੋਣ ਮੁਲਤਵੀ ਕਰਵਾਈ: ਡੀਐੱਸਪੀ

ਖੰਨਾ ਦੇ ਡੀਐੱਸਪੀ ਕਰਮਵੀਰ ਤੂਰ ਨੇ ਕਿਹਾ ਕਿ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਵਿਭਾਗ ਨੇ ਸਭਾ ਦੀ ਚੋਣ ਮੁਲਤਵੀ ਕੀਤੀ ਗਈ ਹੈ। ਚੋਣਾਂ ਕਰਵਾਉਣ ਆਏ ਨਵਜੋਤ ਸਿੰਘ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਹਦਾਇਤ ’ਤੇ ਚੋਣਾਂ ਕਰਵਾਉਣ ਆਏ ਸਨ। ਬਾਹਰ ਚੋਣਾਂ ਰੱਦ ਹੋਣ ਦਾ ਨੋਟਿਸ ਚਪਕਿਆ ਹੋਇਆ ਸੀ ਉਸ ’ਤੇ ਕੋਈ ਅਧਿਕਾਰਤ ਹਸਤਾਖ਼ਰ ਨਹੀਂ ਸਨ। ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਸਨ ਤੇ ਭੀੜ ਹੋਣ ਕਾਰਨ ਪੁਲੀਸ ਨੇ ਆ ਕੇ ਚੋਣਾਂ ਮੁਲਤਵੀ ਕਰ ਦਿੱਤੀਆਂ।

Advertisement