ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਨਾਈਟਿਡ ਸਿੱਖਜ਼ ਨੇ ਰਾਹਤ ਸਮੱਗਰੀ ਭੇਜੀ

ਯੂਨਾਈਟਿਡ ਸਿੱਖਜ਼ ਵੱਲੋਂ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਝੱਲ ਰਹੇ ਇਲਾਕਿਆਂ ਵਿੱਚ ਸੰਗਤ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਗਈ ਰਾਹਤ ਸਮੱਗਰੀ ਰਵਾਨਾ ਕੀਤੀ। ਯੂਨਾਈਟਿਡ ਸਿੱਖਜ਼ ਦੇ ਪ੍ਰਮੁੱਖ ਆਗੂ ਭੁਪਿੰਦਰ ਸਿੰਘ ਮਕੱੜ ਨੇ...
ਰਾਹਤ ਸਮੱਗਰੀ ਭੇਜਣ ਮੌਕੇ ਹਾਜ਼ਰ ਪਤਵੰਤੇ। -ਫੋਟੋ: ਗੁਰਿੰਦਰ 
Advertisement

ਯੂਨਾਈਟਿਡ ਸਿੱਖਜ਼ ਵੱਲੋਂ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਪਾਣੀ ਦੀ ਮਾਰ ਝੱਲ ਰਹੇ ਇਲਾਕਿਆਂ ਵਿੱਚ ਸੰਗਤ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਗਈ ਰਾਹਤ ਸਮੱਗਰੀ ਰਵਾਨਾ ਕੀਤੀ। ਯੂਨਾਈਟਿਡ ਸਿੱਖਜ਼ ਦੇ ਪ੍ਰਮੁੱਖ ਆਗੂ ਭੁਪਿੰਦਰ ਸਿੰਘ ਮਕੱੜ ਨੇ ਅੱਜ ਗੁਰਦੁਆਰਾ ਗੁਰੂ ਸਿੰਘ ਸਭਾ ਸਰਾਭਾ ਨਗਰ ਵਿੱਚ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਦੇ 100 ਤੋਂ ਵੱਧ ਪਿੰਡ ਜੋ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਹਨ, ਵਿੱਚ ਵਾਲੰਟੀਅਰ ਰਾਹਤ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ। ਅੱਜ ਹੜ੍ਹ ਪੀੜਤਾਂ ਲਈ 800 ਪੈਕੇਟ‌ ਭੋਜਨ ਕਿੱਟਾਂ ਭੇਜੀਆਂ ਜਾ ਰਹੀਆਂ ਹਨ। ਇਸ ਸਮੇਂ ਜਸਪ੍ਰੀਤ ਸਿੰਘ ਡੰਗ, ਤਜਿੰਦਰ ਪਾਲ ਸਿੰਘ, ਸੰਜੀਵ ਸ਼ਰਮਾ, ਗੁਰਪ੍ਰੀਤ ਸਿੰਘ, ਹਰਟੇਕ ਸਿੰਘ, ਫਤਿਹਜੀਤ ਸਿੰਘ, ਭਵਨੀਤ ਸਿੰਘ, ਜਪਜੋਤ ਸਿੰਘ, ਪਰਮਜੀਤ ਸਿੰਘ, ਹਰਜੀਤ ਸਿੰਘ ਅਤੇ ਮਨਵੀਰ ਸਿੰਘ ਹਾਜ਼ਰ ਸਨ।

Advertisement
Advertisement
Show comments