ਕੇਂਦਰੀ ਮੰਤਰੀ ਨੇ ਉਦਯੋਗ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ
ਅੱਜ ਖੇਤੀਬਾੜੀ ਮੰਤਰੀ ਸ਼ਿਵ ਰਾਜ ਚੌਹਾਨ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮਾਘੀ ਰਾਮ ਐਂਡ ਸੰਨਜ਼ ਫੈਕਟਰੀ ਦਾ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ। ਉਨ੍ਹਾਂ ਦਾ ਕੰਪਨੀ ਦੇ ਮਾਲਕ ਜਤਿੰਦਰਜੀਤ ਪਾਲ, ਮਨਵਿੰਦਰ ਜੀਤਪਾਲ, ਭਾਜਪਾ ਪੰਜਾਬ ਉੱਪ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਆਸ਼ੀਸ਼ ਸੂਦ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸ੍ਰੀ ਚੌਹਾਨ ਅਤੇ ਬਿੱਟੂ ਨੇ ਮਧੂਮੱਖੀ ਪਾਲਕਾਂ, ਟ੍ਰੇਡਰਾਂ ਤੇ ਉਦਯੋਗਿਕ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਦਿਆਂ ਮਧੂਮੱਖੀ ਪਾਲਕ ਭਾਈਚਾਰੇ ਤੇ ਸ਼ਹਿਦ ਉਦਯੋਗ ਨਾਲ ਸਬੰਧਤ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਸਬੰਧਤ ਸਮੱਸਿਆਵਾਂ ਨੂੰ ਉੱਚ ਪੱਧਰ ’ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਮਧੂਮੱਖੀ ਪਾਲਕਾਂ ਤੇ ਉਦਯੋਗਿਕ ਪ੍ਰਤੀਨਿਧੀਆਂ ਨੂੰ ਆਪਣੇ ਸੁਝਾਅ ’ਤੇ ਵਿਚਾਰ ਪ੍ਰਗਟ ਕਰਨ ਲਈ ਦਿੱਲੀ ਆਉਣ ਦਾ ਸੱਦਾ ਦਿੱਤਾ। ਇਹ ਸਮਾਗਮ ਸਰਕਾਰੀ ਅਧਿਕਾਰੀਆਂ ਅਤੇ ਸਥਾਨਕ ਮਧੂਮੱਖੀ ਪਾਲਕ ਉਦਯੋਗ ਦਰਮਿਆਨ ਸਕਾਰਾਤਮਕ ਸੰਵਾਦ ਦਾ ਪ੍ਰਤੀਕ ਰਿਹਾ ਜਿਸ ਦਾ ਉਦੇਸ਼ ਆਪਸੀ ਸਹਿਯੋਗ ਮਜ਼ਬੂਤ ਕਰਨਾ, ਮੌਜੂਦਾ ਚੁਣੌਤੀਆਂ ਦਾ ਹੱਲ ਲੱਭਣਾ ਅਤੇ ਖੇਤਰ ਵਿੱਚ ਸ਼ਹਿਰ ਉਤਪਾਦਨ ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਵਿਨੈ ਸੂਦ, ਭਾਜਪਾ ਮਹਿਲਾ ਆਗੂ ਰਾਸ਼ੀ ਅਗਰਵਾਲ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ, ਜਤਿੰਦਰ ਜੀਤਪਾਲ, ਮਨਵਿੰਦਰ ਜੀਤਪਾਲ, ਬਿਵਨ ਰਾਜਪੂਤ, ਠਾਕੁਰ ਪਵਨ ਕੁਮਾਰ, ਠਾਕੁਰ ਅਸ਼ਵਨੀ ਕੁਮਾਰ, ਬਲਰਾਮ ਸ਼ਰਮਾ ਜ਼ਿਲ੍ਹਾ ਜਰਨਲ ਸਕੱਤਰ, ਨਿਸ਼ ਸ਼ਰਮਾ, ਜਗਤਾਰ ਸਿੰਘ ਕੁੱਕਾ, ਮਨਪ੍ਰੀਤ ਰੌਲ, ਕੁਲਜੀਤ ਸਿੰਘ, ਭਜਨ ਚਾਪੜਾ, ਕੁਲਦੀਪ ਸਿੰਘ, ਸਪਿੰਦਰ ਸਿੰਘ ਸੰਦੀਪ ਭਾਰਤੀ, ਨਿਸ਼ ਸ਼ਰਮਾ, ਮਨੋਜ ਤਿਵਾੜੀ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ।