ਬਘੌਰ ’ਚ ਅਣਪਛਾਤਿਆਂ ਵੱਲੋਂ ਝੋਨੇ ਦੀ ਪਨੀਰੀ ਨਸ਼ਟ
ਨਿੱਜੀ ਪੱਤਰ ਪ੍ਰੇਰਕ ਖੰਨਾ, 13 ਜੂਨ ਨੇੜਲੇ ਪਿੰਡ ਬਘੌਰ ਵਿੱਚ ਅਣਪਛਾਤਿਆਂ ਨੇ 3 ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਝੋਨੇ ਦੀ ਪਨੀਰੀ ਸਪਰੇਅ ਕਰਕੇ ਨਸ਼ਟ ਕਰ ਦਿੱਤੀ। ਇਸ ਪਨੀਰੀ ਨਾਲ ਲਗਪਗ 80 ਏਕੜ ਵਿੱਚ ਝੋਨਾ ਲਾਇਆ ਜਾਣਾ ਸੀ। ਕਿਸਾਨਾਂ ਦਾ ਲੱਖਾਂ...
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 13 ਜੂਨ
Advertisement
ਨੇੜਲੇ ਪਿੰਡ ਬਘੌਰ ਵਿੱਚ ਅਣਪਛਾਤਿਆਂ ਨੇ 3 ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਝੋਨੇ ਦੀ ਪਨੀਰੀ ਸਪਰੇਅ ਕਰਕੇ ਨਸ਼ਟ ਕਰ ਦਿੱਤੀ। ਇਸ ਪਨੀਰੀ ਨਾਲ ਲਗਪਗ 80 ਏਕੜ ਵਿੱਚ ਝੋਨਾ ਲਾਇਆ ਜਾਣਾ ਸੀ। ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਫਸਲ ਵੀ ਪੱਛੜ ਗਈ ਹੈ। ਕਿਸਾਨ ਲਖਵੀਰ ਸਿੰਘ, ਜਗਰੂਪ ਸਿੰਘ ਤੇ ਨਾਜ਼ਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਂਝੇ ਤੌਰ ’ਤੇ 3 ਥਾਵਾਂ ’ਤੇ ਝੋਨੇ ਦੀ ਪਨੀਰੀ ਲਾਈ ਸੀ ਪਰ ਕਿਸੇ ਨੇ ਰੰਜ਼ਿਸ਼ ਤਹਿਤ ਪਨੀਰੀ ਖਰਾਬ ਖਰਾਬ ਕਰ ਦਿੱਤੀ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜਿਨ੍ਹਾਂ ਵੱਲੋਂ ਇਹ ਨੁਕਸਾਨ ਕੀਤਾ ਗਿਆ ਹੈ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
Advertisement