ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਹਾਦਸੇ ਵਿੱਚ ਅਣਪਛਾਤਾ ਹਲਾਕ

ਥਾਣਾ ਸਦਰ ਦੇ ਇਲਾਕੇ ਦੋਰਾਹਾ ਕੈਨਾਲ ਰੋਡ ’ਤੇ ਇੱਕ ਵਾਹਨ ਦੀ ਲਪੇਟ ਵਿੱਚ ਆ ਕੇ ਬਜ਼ੁਰਗ ਦੀ ਮੌਤ ਹੋ ਗਈ ਹੈ। ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਕੈਲਾਸ਼ ਨਗਰ ਥਰੀਕੇ ਵਾਸੀ ਸਿਮਰਪ੍ਰੀਤ ਸਿੰਘ ਉਰਫ਼ ਅਮਨ ਅਨੁਸਾਰ ਉਹ ਆਪਣੀ ਕਾਰ...
Advertisement

ਥਾਣਾ ਸਦਰ ਦੇ ਇਲਾਕੇ ਦੋਰਾਹਾ ਕੈਨਾਲ ਰੋਡ ’ਤੇ ਇੱਕ ਵਾਹਨ ਦੀ ਲਪੇਟ ਵਿੱਚ ਆ ਕੇ ਬਜ਼ੁਰਗ ਦੀ ਮੌਤ ਹੋ ਗਈ ਹੈ। ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਕੈਲਾਸ਼ ਨਗਰ ਥਰੀਕੇ ਵਾਸੀ ਸਿਮਰਪ੍ਰੀਤ ਸਿੰਘ ਉਰਫ਼ ਅਮਨ ਅਨੁਸਾਰ ਉਹ ਆਪਣੀ ਕਾਰ ’ਤੇ ਕਿਸੇ ਕੰਮ ਲਈ ਦੋਰਾਹਾ ਕੈਨਾਲ ਰੋਡ ਵੱਲ ਜਾ ਰਿਹਾ ਸੀ। ਉਹ ਜਦੋਂ ਦੋਰਾਹਾ ਕੈਨਾਲ ਰੋਡ ’ਤੇ ਨਵੇਂ ਬਣ ਰਹੇ ਮੋਰਗਨ ਮਾਲ ਸਾਹਮਣੇ ਪੁੱਜਾ ਤਾਂ ਸੜਕ ’ਤੇ ਪੈਦਲ ਜਾ ਰਹੇ ਬਜ਼ੁਰਗ ਨੂੰ ਇੱਕ ਵਾਹਨ ਦੇ ਅਣਪਛਾਤੇ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੌਰਾਨ ਵਾਹਨ ਚਾਲਕ ਸਣੇ ਵਾਹਨ ਮੌਕੇ ਤੋਂ ਫ਼ਰਾਰ ਹੋ ਗਿਆ। ਹੌਲਦਾਰ ਅਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ।

Advertisement

Advertisement