ਬੇਕਾਬੂ ਕਾਰ ਸ਼ਟਰ ਤੋੜ ਕੇ ਦੁਕਾਨ ’ਚ ਦਾਖ਼ਲ
ਇਥੇ ਦੇ ਲੱਕੜ ਬਾਜ਼ਾਰ ਨੇੜੇ ਬੀਤੀ ਦੇਰ ਰਾਤ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਬੇਕਾਬੂ ਹੋ ਗਈ। ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਬੇਕਾਬੂ ਹੋ ਕੇ ਕਾਰ ਇੱਕ ਇਲੈਕਟ੍ਰਾਨਿਕਸ ਸ਼ੋਅਰੂਮ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸਨੇ...
Advertisement
ਇਥੇ ਦੇ ਲੱਕੜ ਬਾਜ਼ਾਰ ਨੇੜੇ ਬੀਤੀ ਦੇਰ ਰਾਤ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਬੇਕਾਬੂ ਹੋ ਗਈ। ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਬੇਕਾਬੂ ਹੋ ਕੇ ਕਾਰ ਇੱਕ ਇਲੈਕਟ੍ਰਾਨਿਕਸ ਸ਼ੋਅਰੂਮ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸਨੇ ਪਹਿਲਾਂ ਲੋਹੇ ਦਾ ਗੇਟ, ਫਿਰ ਸ਼ਟਰ ਅਤੇ ਫਿਰ ਸ਼ੀਸ਼ਾ ਤੋੜ ਦਿੱਤਾ। ਇੱਕ ਰਾਹਗੀਰ ਨੇ ਦੁਕਾਨ ਦੇ ਬਾਹਰ ਲਿਖੇ ਫੋਨ ਨੰਬਰ ’ਤੇ ਦੁਕਾਨ ਮਾਲਕ ਨੂ ਫੋਨ ਕਰਕੇ ਜਾਣਕਾਰੀ ਦਿੱਤੀ। ਦੁਕਾਨ ਮਾਲਕ ਤੁਰੰਤ ਮੌਕੇ ’ਤੇ ਪੁੱਜਿਆ ਤੇ ਉਨ੍ਹਾਂ ਨੇ ਥਾਣਾ ਕੋਤਵਾਲੀ ਦੀ ਪੁਲੀਸ ਨੂੰ ਜਾਣਕਾਰੀ ਦਿੱਤੀ। ਪੈਰਿਸ ਇਲੈਕਟ੍ਰੋਨਿਕਸ ਦੇ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ। ਪੁਲੀਸ ਜਾਂਚ ਕਰ ਰਹੀ ਹੈ ਅਤੇ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Advertisement
Advertisement
