ਚਾਚਾ-ਭਤੀਜੀ ਹੈਰੋਇਨ ਸਣੇ ਕਾਬੂ
ਇਥੇ ਪੁਲੀਸ ਨੇ ਚਾਚਾ-ਭਤੀਜੀ ਨੂੰ 410 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪਾਇਲ ਦੇ ਐੱਸ ਐੱਚ ਓ ਸੁਖਵਿੰਦਰਪਾਲ ਸਿੰਘ ਸੋਹੀ ਦੱਸਿਆ ਕਿ ਸੁਨੇਹਾ ਪੁੱਤਰੀ ਜਗਤ ਰਾਮ ਅਤੇ ਮੰਗਤ ਰਾਮ ਉਰਫ ਮੰਗੀ ਦੋਨੋਂ ਵਾਸੀ ਵਾਰਡ ਨੰਬਰ 11, ਵਾਲਮੀਕਿ ਮੁਹੱਲਾ ਕਾਦੀਆਂ, ਥਾਣਾ...
Advertisement
ਇਥੇ ਪੁਲੀਸ ਨੇ ਚਾਚਾ-ਭਤੀਜੀ ਨੂੰ 410 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪਾਇਲ ਦੇ ਐੱਸ ਐੱਚ ਓ ਸੁਖਵਿੰਦਰਪਾਲ ਸਿੰਘ ਸੋਹੀ ਦੱਸਿਆ ਕਿ ਸੁਨੇਹਾ ਪੁੱਤਰੀ ਜਗਤ ਰਾਮ ਅਤੇ ਮੰਗਤ ਰਾਮ ਉਰਫ ਮੰਗੀ ਦੋਨੋਂ ਵਾਸੀ ਵਾਰਡ ਨੰਬਰ 11, ਵਾਲਮੀਕਿ ਮੁਹੱਲਾ ਕਾਦੀਆਂ, ਥਾਣਾ ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ ਹਾਲ ਵਾਸੀ ਮੀਟ ਮਾਰਕੀਟ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਗਸ਼ਤ ਦੌਰਾਨ ਪਾਇਲ ਤੋਂ ਮਾਜਰੀ ਵੱਲ ਜਾ ਰਹੇ ਸਨ ਤਾਂ ਬੱਸ ਸਟੈਂਡ ਮਾਜਰੀ ਅੰਦਰ ਬੈਠੀ ਲੜਕੀ ਤੇ ਇਕ ਵਿਅਕਤੀ (ਚਾਚਾ-ਭਤੀਜੀ) ਦੀ ਸ਼ੱਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਲਿਫਾਫੇ ’ਚੋਂ 410 ਗਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ, ਦੋਨਾਂ ਕੋਲੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement
