ਲੁਧਿਆਣਾ ’ਚ ਦੋ ਮੰਜ਼ਿਲਾ ਇਮਾਰਤ ਡਿੱਗੀ
ਇਸੇ ਤਰ੍ਹਾਂ ਸ਼ਿਵਾਲਾ ਰੋਡ ਨੇੜੇ ਇੱਕ ਪੁਰਾਣੀ ਇਮਾਰਤ ਦੀ ਕੰਧ ਡਿੱਗ ਗਈ। ਇਲਾਕੇ ਦੇ ਵਸਨੀਕ ਮੋਹਿਤ ਨੇ ਕਿਹਾ ਕਿ ਇਹ ਇਮਾਰਤ 50 ਸਾਲ ਤੋਂ ਵੱਧ ਪੁਰਾਣੀ ਹੈ ਅਤੇ ਲਗਭਗ 400 ਗਜ਼ ਵਿੱਚ ਬਣੀ ਹੈ। ਇਹ ਇਮਾਰਤ ਖੰਡਰ ਬਣੀ ਹੋਈ ਸੀ, ਜਿਸ ਬਾਰੇ ਇਲਾਕਾ ਕੌਂਸਲਰ ਤੇ ਨਗਰ ਨਿਗਮ ਨੂੰ ਜਾਣਕਾਰੀ ਦਿੱਤੀ ਗਈ ਸੀ। 6 ਸਾਲ ਪਹਿਲਾਂ ਮਾਲਕ ਘਰ ਵੇਚ ਕੇ ਚਲਾ ਗਿਆ ਸੀ, ਜਿਸਨੇ ਇਸਨੂੰ ਖਰੀਦਿਆ ਸੀ ਉਹ ਕੋਈ ਧਿਆਨ ਨਹੀਂ ਦੇ ਰਿਹਾ ਹੈ। ਕਿਰਾਏਦਾਰ ਘਰ ਦੇ ਇੱਕ ਪਾਸੇ ਰਹਿੰਦੇ ਹਨ, ਪਰ ਜਿਸ ਕਮਰੇ ਵਿੱਚ ਉਹ ਰਹਿ ਰਹੇ ਹਨ ਉਹ ਸੁਰੱਖਿਅਤ ਹੈ। ਇਮਾਰਤ ਦੀ ਇੱਕ ਖੰਧ ਡਿੱਗ ਗਈ। ਜਿਸ ਕਾਰਨ ਮਲਬਾ ਸੜਕਾਂ ’ਤੇ ਆ ਗਿਆ।
ਤੀਜ਼ਾ ਹਾਸਦਾ ਰਮਨ ਮਾਰਕੀਟ ਨੇੜੇ ਲੱਕੜ ਬਾਜ਼ਾਰ ਵਿੱਚ ਹੋਇਆ। ਜਿਥੇ 75 ਸਾਲ ਤੋਂ ਪੁਰਾਣੀ ਅਸੁਰੱਖਿਅਤ ਇਮਾਰਤ ਦਾ ਹੱਸਾ ਡਿੱਗ ਗਿਆ। ਤਿੰਨ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਡਿੱਗਣ ਨਾਲ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਮਾਰਤ ਦੇ ਹੇਠਾਂ ਬਣੀਆਂ ਦੁਕਾਨਾਂ ਦਾ ਸਾਮਾਨ ਵੀ ਨੁਕਸਾਨਿਆ ਗਿਆ ਹੈ। ਇਲਾਕਾ ਵਾਸੀ ਦੀਪਕ ਨੇ ਦੱਸਿਆ ਕਿ ਇਸ ਇਮਾਰਤ ਨੂੰੰ ਨਿਗਮ ਵੱਲੋਂ ਅਸੁਰੱਖਿਅਤ ਐਲਾਣਿਆਂ ਗਿਆ ਸੀ, ਇਸ ਦੇ ਬਾਵਜੂਦ, ਇਮਾਰਤ ਦੇ ਮਾਲਕ ਨੇ ਇਸਨੂੰ ਸਹੀ ਨਹੀਂ ਕਰਵਾਇਆ।
ਇਸੇ ਤਰ੍ਹਾਂ ਦਮੋਰਿਆ ਪੁਲ ਨੇੜੇ ਰੇਲਵੇ ਲਾਈਨਾਂ ਦੇ ਨਾਲ ਇੱਕ ਕੰਧ ਦਾ ਕਾਫ਼ੀ ਵੱਡਾ ਹਿੱਸਾ ਥੱਲੇ ਖੜ੍ਹੀਆਂ ਗੱਡੀਆਂ ਦੇ ਉਪਰ ਡਿੱਗ ਗਿਆ। ਜਿਸ ਕਾਰਨ ਉਥੇ ਖੜ੍ਹੀਆਂ 5 ਕਾਰਾਂ ਨੁਕਸਾਨੀਆਂ ਗਈਆਂ। ਕਾਰਾਂ ਦੇ ਮਾਲਕਾਂ ਨੇ ਉਥੇ ਰੋਲਾ ਪਾਇਆ ਕਿ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਮਲਬਾ ਡਿੱਗਣ ਕਾਰਨ ਜ਼ਿਆਦਾਤਰ ਕਾਰਾਂ ਦੇ ਸ਼ੀਸ਼ੇ ਤੇ ਹੋਰ ਨੁਕਸਾਨ ਹੋ ਗਿਆ।