ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਦਸਿਆਂ ਵਿੱਚ ਦੋ ਹਲਾਕ, ਦੋ ਜ਼ਖ਼ਮੀ

ਗੁਰਿੰਦਰ ਸਿੰਘ ਲੁਧਿਆਣਾ, 13 ਅਪਰੈਲ ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ।‌ ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲੀਸ ਨੂੰ 33 ਫੁੱਟਾ ਰੋਡ ਗੁਰੂ ਨਾਨਕ ਨਗਰ ਮੁੰਡੀਆਂ ਕਲਾਂ...
Advertisement

ਗੁਰਿੰਦਰ ਸਿੰਘ

ਲੁਧਿਆਣਾ, 13 ਅਪਰੈਲ

Advertisement

ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ।‌ ਇਸ ਸਬੰਧੀ ਥਾਣਾ ਜਮਾਲਪੁਰ ਦੀ ਪੁਲੀਸ ਨੂੰ 33 ਫੁੱਟਾ ਰੋਡ ਗੁਰੂ ਨਾਨਕ ਨਗਰ ਮੁੰਡੀਆਂ ਕਲਾਂ ਵਾਸੀ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਰਾਜੇਸ਼ ਕੁਮਾਰ (40) ਆਪਣੇ ਸਾਈਕਲ ’ਤੇ ਕੰਮ ਲਈ ਜਾ ਰਿਹਾ ਸੀ ਅਤੇ ਉਹ ਵੀ ਉਸ ਦੇ ਪਿੱਛੇ ਹੀ ਜਾ ਰਿਹਾ ਸੀ। ਉਹ ਜਦੋਂ ਚੰਡੀਗੜ੍ਹ ਰੋਡ ਨੇੜੇ ਚੂੰਗੀ ਕੱਟ ਪੁੱਜੇ ਤਾਂ ਜਸਬੀਰ ਸਿੰਘ ਨੇ ਆਪਣੀ ਵੈਗਨਰ ਕਾਰ ਤੇਜ਼ ਰਫ਼ਤਾਰੀ ਨਾਲ ਚਲਾ ਕੇ ਉਸ ਨੂੰ ਪਿੱਛੋਂ ਫੇਟ ਮਾਰੀ। ਇਸ ਦੌਰਾਨ ਕਾਰ ਅੱਗੇ ਖੜ੍ਹੇ 2-ਹੋਰ ਵਿਅਕਤੀਆਂ ਵਿੱਚ ਵੱਜ ਕੇ ਥ੍ਰੀ-ਵ੍ਹੀਲਰ ਵਿੱਚ ਵੱਜਦੀ ਹੋਈ ਫੁੱਟ-ਪਾਥ ਵਿੱਚ ਜਾ ਚੜ੍ਹੀ। ਟੱਕਰ ਨਾਲ ਉਸ ਦਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਰਾਹਗੀਰ ਰਾਹੁਲ ਅਤੇ ਮੁਹੰਮਦ ਅਰਸ਼ਦ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ।

ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਜਸਬੀਰ ਸਿੰਘ ਵਾਸੀ ਜਮਾਲਪੁਰ ਕਲੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਚੰਚਲਾ ਦੇਵੀ ਵਾਸੀ ਪਿੰਡ ਭਾਰਮੰਡ ਜ਼ਿਲ੍ਹਾ ਸੀਤਾਮੜੀ (ਬਿਹਾਰ) ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸਚਿਨ ਕੁਮਾਰ (24) ਅਮਨ ਫੈਕਟਰੀ ਭਾਰਤੀ ਕਲੋਨੀ ਵਿਖੇ ਕੰਮ ਕਰਦਾ ਸੀ।‌ ਉਸ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਬਹਾਦਰਕੇ ਰੋਡ ਨੇੜੇ ਜਲੇਬੀ ਚੌਕ ’ਤੇ ਫੇਟ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸੀਐੱਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ।

Advertisement