ਮੋਟਰਸਾਈਕਲਾਂ ਦੀ ਟੱਕਰ ਵਿੱਚ ਦੋ ਹਲਾਕ, ਇੱਕ ਗੰਭੀਰ ਜ਼ਖ਼ਮੀ
ਇੱਕ ਹੀ ਪਿੰਡ ਦੇ ਵਸਨੀਕ ਸਨ ਦੋਵੇਂ; ਪਿੰਡ ਵਿੱਚ ਸੋਗ
Advertisement
ਦੇਵਿੰਦਰ ਸਿੰਘ ਜੱਗੀ
ਪਾਇਲ,28 ਨਵੰਬਰ
Advertisement
ਰਾੜਾ ਸਾਹਿਬ ਮਲੌਦ ਮੇਨ ਸੜਕ ’ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਹੋਣ ’ਤੇ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜੋ ਲੁਧਿਆਣਾ ਹਸਪਤਾਲ ਵਿੱਚ ਦਾਖਲ ਹੈ। ਇਸ ਸਬੰਧ ਵਿੱਚ ਸੁਖਰਾਮ ਸਿੰਘ ਵਾਸੀ ਪਿੰਡ ਸੋਮਲ ਖੇੜੀ ਨੇ ਦੱਸਿਆ ਕਿ ਉਸ ਦਾ ਦੋਹਤਾ ਅਰਸ਼ਦੀਪ ਸਿੰਘ (15) ਆਪਣੇ ਦੋਸਤ ਪਿੰਦਰ ਸਿੰਘ (19), ਦੋਵੇਂ ਵਾਸੀ ਸੋਮਲ ਖੇੜੀ ਨਾਲ ਮੋਟਰਸਾਈਕਲ ’ਤੇ ਰਾੜਾ ਸਾਹਿਬ ਤੋਂ ਆਪਣੇ ਪਿੰਡ ਸੋਮਲ ਖੇੜੀ ਵੱਲ ਜਾ ਰਿਹਾ ਸੀ। ਇਸ ਮੌਕੇ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਅਰਸ਼ਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਪਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਹੈ। ਅਰਸ਼ਦੀਪ ਦੇ ਨਿੱਕੇ ਹੁੰਦਿਆਂ ਹੀ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਤੇ ਉਹ ਆਪਣੇ ਨਾਨਕੇ ਪਿੰਡ ਸੋਮਲ ਖੇੜੀ ਰਹਿੰਦਾ ਸੀ। ਉਹ ਦਸਵੀਂ ਦਾ ਵਿਦਿਆਰਥੀ ਸੀ।
Advertisement