ਸੜਕ ਹਾਦਸਿਆਂ ’ਚ ਨੌਜਵਾਨ ਸਣੇ ਦੋ ਹਲਾਕ
ਸ਼ਿੰਗਾਰ ਰੋਡ ’ਤੇ ਰਮੇਸ਼ ਮਾਜੀ ਵਾਸੀ ਪਿੰਡ ਢੰਡਾਰੀ ਖੁਰਦ ਨੇ ਆਪਣਾ ਕੈਂਟਰ ਤੇਜ਼ ਰਫ਼ਤਾਰੀ ਨਾਲ ਚਲਾ ਕੇ ਸਾਹਿਲ ਨੂੰ ਟੱਕਰ ਮਾਰੀ
ਜਿਸ ਕਾਰਨ ਉਹ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਹੈਬੋਵਾਲ ਦੇ ਇਲਾਕੇ ਮੇਨ ਰੋਡ ਸਥਿਤ ਜੀਨਥ ਮੈਡੀਕਲ ਹਾਲ ਕੋਲ ਹਰੀ ਸਿੰਘ ਬਾਵਾ ਕਲੋਨੀ ਹੈਬੋਵਾਲ ਵਾਸੀ ਪਰਮਜੀਤ ਸਿੰਘ ਐਕਟਿਵਾ ਸਕੂਟਰ ’ਤੇ ਫੈਕਟਰੀ ਜਾ ਰਹੇ ਸੀ ਤਾਂ ਮੇਨ ਰੋਡ ਕੋਲ ਇੱਕ ਟਰੈਕਟਰ-ਟਰਾਲੀ ਜਿਸ ਵਿੱਚ ਰੇਤਾ ਭਰਿਆ ਹੋਇਆ ਸੀ, ਦੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਐਕਟਿਵਾ ਸਕੂਟਰ ਵਿੱਚ ਫੇਟ ਮਾਰੀ, ਜਿਸ ਕਾਰਨ ਪੀੜਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਭਾਲ ਕਰਨ ’ਤੇ ਪਤਾ ਲੱਗਾ ਕਿ ਅਮਰਜੀਤ ਉਰਫ਼ ਸਮੇਰ ਟਰੈਕਟਰ ਚਲਾ ਰਿਹਾ ਸੀ ਅਤੇ ਉਸ ਨਾਲ ਮੱਲੂ ਬੈਠਾ ਸੀ। ਥਾਣੇਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਅਨੂਦੀਪ ਸਿੰਘ ਦੀ ਸ਼ਿਕਾਇਤ ’ਤੇ ਅਮਰਜੀਤ ਉਰਫ਼ ਸਮੇਰ ਅਤੇ ਮੱਲੂ ਵਾਸੀ ਬੈਕ ਕਲੋਨੀ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।