ਦੋ ਰੋਜ਼ਾ ਫੋਟੋ ਪ੍ਰਦਰਸ਼ਨੀ ਸਮਾਪਤ
ਵਿਸ਼ਵ ਵੋਟੋ ਦਿਵਸ ਨੂੰ ਸਮਰਪਿਤ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਥਾਨਕ ਸਤਲੁਜ ਕਲੱਬ ਵਿੱਚ ਲਾਈ ਦੋ ਰੋਜ਼ਾ ਫੋਟੋ ਪ੍ਰਦਰਸ਼ਨੀ ‘ਵਨ ਥਾਊਜ਼ੈਂਡ ਵਰਡਸ’ ਅੱਜ ਸਮਾਪਤ ਹੋ ਗਈ। ਅੱਜ ਆਖ਼ਰੀ ਦਿਨ ਪਦਮ ਸ੍ਰੀ ਓਂਕਾਰ ਸਿੰਘ ਪਾਹਵਾ, ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਨੇ ਮੁੱਖ ਮਹਿਮਾਨਾਂ ਵਜੋਂ ਜਦਕਿ ਵਿਧਾਇਕ ਕੁਲਵੰਤ ਸਿੱਧੂ, ਡਾਇਰੈਕਟਰ ਰਿਚਵਿਲ੍ਹੇ ਗਰੁੱਪ ਰਾਜਦੀਪ ਸਿੰਘ, ਪ੍ਰਭਜੋਤ ਸਿੰਘ, ਗੁਰਮੀਤ ਸਿੰਘ ਕੁਲਾਰ ਅਤੇ ਸਤਲੁਜ ਕਲੱਬ ਦੇ ਜਨਰਲ ਸੈਕਟਰੀ ਡਾ. ਅਸ਼ੀਸ਼ ਅਹੂਜਾ, ਸਿਮਰਪਾਲ ਸਿੰਘ ਬਿੰਦਰਾ, ਮੈਸ ਸੈਕਟਰੀ ਸਬੋਧ ਬਾਤਿਸ਼, ਸੰਯੁਕਤ ਸਕੱਤਰ ਸਿਮਰਪਾਲ ਸਿੰਘ ਬਿੰਦਰਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਪ੍ਰਦਰਸ਼ਨੀ ਵਿੱਚ ਫੋਟੋਆਂ ਲਗਾਉਣ ਵਾਲੇ ਸਾਰੇ ਭਾਗੀਦਾਰਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਸਰਟੀਫਿਕੇਟ ਅਤੇ ਸਪਾਂਸਰ ਰਿਚਵਿਲ੍ਹੇ ਵੱਲੋਂ ਤੋਹਫ਼ੇ ਦੇ ਕੇ ਸਨਮਾਨਿਆ ਗਿਆ। ਵਿਧਾਇਕ ਸਿੱਧੂ ਨੇ ਕਿਹਾ ਕਿ ਫੋਟੋਗ੍ਰਾਫਰ ਦੀ ਕਲਾ ਸਦਕਾ ਇੱਕ ਤਸਵੀਰ ਹਜ਼ਾਰਾਂ ਸ਼ਬਦਾਂ ਵਾਲੀ ਕਹਾਣੀ ਨੂੰ ਸਕਿੰਟਾਂ ਵਿੱਚ ਸਮਝਾਉਣ ਦੀ ਸਮਰੱਥਾ ਰੱਖਦੀ ਹੈ। ਸਮਾਪਤੀ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਨੇ ਪ੍ਰਦਰਸ਼ਨੀ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲਿਆਂ ਤੇ ਦੇਖਣ ਆਉਣ ਵਾਲਿਆਂ ਦਾ ਵੀ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ