ਚਿਲਡਰਨਜ਼ ਹੋਮ ਜਮਾਲਪੁਰ ’ਚੋਂ ਦੋ ਬੱਚੇ ਲਾਪਤਾ
ਜਮਾਲਪੁਰ ਚਿਲਡਰਨ ਹੋਮ ਬਰੇਲ ਭਵਨ ਤੋਂ ਦੋ ਬੱਚੇ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਚਿਲਡਰਨ ਹੋਮ ਦੀ ਸੁਪਰਡੈਂਟ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਸੰਸਥਾ ਵਿੱਚ 2 ਬੱਚੇ ਸਚਿਨ (15) ਤੇ ਜਿਸਾਨ (13) ਦਾਖ਼ਲ ਕੀਤੇ ਗਏ ਸਨ। ਇਹ ਦੋਵੇਂ...
Advertisement
ਜਮਾਲਪੁਰ ਚਿਲਡਰਨ ਹੋਮ ਬਰੇਲ ਭਵਨ ਤੋਂ ਦੋ ਬੱਚੇ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਚਿਲਡਰਨ ਹੋਮ ਦੀ ਸੁਪਰਡੈਂਟ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਸੰਸਥਾ ਵਿੱਚ 2 ਬੱਚੇ ਸਚਿਨ (15) ਤੇ ਜਿਸਾਨ (13) ਦਾਖ਼ਲ ਕੀਤੇ ਗਏ ਸਨ। ਇਹ ਦੋਵੇਂ ਬੱਚੇ 4 ਸਤੰਬਰ ਨੂੰ ਸਵੇਰੇ ਸੰਸਥਾ ਦਾ ਪਿਛਲਾ ਦਰਵਾਜ਼ਾ ਤੋੜ ਕੇ ਭੱਜ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਵੀ ਨਹੀਂ ਮਿਲੇ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਇਨ੍ਹਾਂ ਬੱਚਿਆ ਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਦੋਸ਼ ਪੂਰਵਕ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੋਇਆ ਹੈ। ਥਾਣਾ ਜਮਾਲਪੁਰ ਦੇ ਥਾਣੇਦਾਰ ਪਲਵਿੰਦਰ ਪਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement