ਪੰਜ ਦਿਨਾਂ ਦੌਰਾਨ ਸ਼ੱਕੀ ਹਾਲਾਤ ’ਚ ਦੋ ਬੱਚਿਆਂ ਦੀ ਮੌਤ
ਇਥੋਂ ਦੇ ਵਾਰਡ ਨੰਬਰ-24 ਵਿੱਚ ਧਰਮਸ਼ਾਲਾ ਗਲੀ ਦੇ ਮੋੜ ’ਤੇ ਸਥਿਤ ਇਕ ਘਰ ਵਿੱਚ ਪੰਜ ਦਿਨਾਂ ਦੌਰਾਨ ਦੋ ਬੱਚਿਆਂ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਡੇਢ ਸਾਲ ਅਤੇ ਪੰਜ ਸਾਲ ਦੇ ਬੱਚੇ ਸ਼ਾਮਲ ਹੈ ਜੋ ਉਲਟੀਆਂ ਲੱਗਣ...
Advertisement
ਇਥੋਂ ਦੇ ਵਾਰਡ ਨੰਬਰ-24 ਵਿੱਚ ਧਰਮਸ਼ਾਲਾ ਗਲੀ ਦੇ ਮੋੜ ’ਤੇ ਸਥਿਤ ਇਕ ਘਰ ਵਿੱਚ ਪੰਜ ਦਿਨਾਂ ਦੌਰਾਨ ਦੋ ਬੱਚਿਆਂ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਡੇਢ ਸਾਲ ਅਤੇ ਪੰਜ ਸਾਲ ਦੇ ਬੱਚੇ ਸ਼ਾਮਲ ਹੈ ਜੋ ਉਲਟੀਆਂ ਲੱਗਣ ਕਾਰਨ ਬਿਮਾਰ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਅਮਨ ਕਟਾਰੀਆ ਨੇ ਕਿਹਾ ਕਿ ਧਰਮਸ਼ਾਲਾ ਵਾਲੇ ਮੋੜ ’ਤੇ ਪਿਆ ਮਕਾਨ ਖੰਡਰ ਅਤੇ ਬਿਮਾਰੀਆਂ ਦਾ ਟਿਕਾਣਾ ਬਣ ਚੁੱਕਾ ਹੈ। ਘਰ ਵਿੱਚ ਲੰਬੇ ਸਮੇਂ ਤੋਂ ਗੰਦਗੀ ਫੈਲੀ ਹੋਈ ਹੈ ਜਦੋਂ ਕਿ ਪਾਣੀ ਵਿੱਚ ਵੀ ਖਰਾਬੀ ਹੈ, ਜਿਸ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਮ੍ਰਿਤਕਾਂ ਦੀ ਮਾਂ ਗੀਤਾ ਨੇ ਦੱਸਿਆ ਕਿ ਦੋਵਾਂ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗਣ ਦੀ ਸਮੱਸਿਆ ਆਈ ਸੀ ਜਿਨ੍ਹਾਂ ਨੂੰ ਇਲਾਜ ਦੌਰਾਨ ਵੀ ਬਚਾਇਆ ਨਹੀਂ ਜਾ ਸਕਿਆ। ਬੱਚਿਆਂ ਦੀ ਦਾਦੀ ਕੁਸੁਮ ਨੇ ਦੱਸਿਆ ਕਿ ਪਿਛਲੇ ਹਫ਼ਤੇ ਡੇਢ ਸਾਲ ਦੇ ਪੋਤੇ ਅੰਸ਼ ਦੀ ਮੌਤ ਹੋ ਗਈ ਸੀ ਅਤੇ ਹੁਣ 6 ਸਾਲਾਂ ਕੀਰਤੀ ਵੀ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਇਸ ਘਰ ਦੇ ਮਾਲਕ ਨੂੰ ਕਈ ਵਾਰ ਸਫ਼ਾਈ ਕਰਨ ਲਈ ਕਿਹਾ ਗਿਆ ਸੀ ਪਰ ਨੇ ਹਮੇਸ਼ਾ ਅਣਗੌਲਿਆ ਕੀਤਾ। ਅਮਨ ਕਟਾਰੀਆ ਨੇ ਕਿਹਾ ਕਿ ਇਸ ਵਾਰਡ ਵਿੱਚ 7 ਤੋਂ 8 ਪ੍ਰਵਾਸੀ ਪਰਿਵਾਰ ਕਿਰਾਏ ’ਤੇ ਰਹਿੰਦੇ ਹਨ ਅਤੇ ਇਸ ਘਰ ਵਿੱਚ ਵੀ ਕੋਈ ਖਾਸ ਸਫ਼ਾਈ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਜਾਂਚ ਕਰਨ ਦੀ ਮੰਗ ਕੀਤੀ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਇਸ ਸਬੰਧੀ ਉਹ ਕੌਂਸਲ ਦੀ ਟੀਮ ਭੇਜ ਕੇ ਮੌਕੇ ਦਾ ਜਾਇਜ਼ਾ ਲੈਣਗੇ। ਜਿਹੜੇ ਲੋਕ ਘਰਾਂ ਦੀ ਸਫ਼ਾਈ ਨਹੀਂ ਕਰਵਾਉਂਦੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Advertisement
Advertisement