ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਾਜ ਮੰਗਣ ਦੇ ਦੋਸ਼ ਹੇਠ ਦੋ ਕੇਸ ਦਰਜ

ਦਾਜ ਮੰਗਣ ਦੇ ਦੋਸ਼ ਹੇਠ ਪੁਲੀਸ ਨੇ ਦੋ ਮਾਮਲਿਆਂ ’ਚ ਚਾਰ ਔਰਤਾਂ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਵਿਮੈਨ ਦੀ ਪੁਲੀਸ ਨੂੰ ਰੀਤਿਕਾ ਗਰਗ ਵਾਸੀ ਰਾਮ ਨਗਰ, 33 ਫੁੱਟਾ ਰੋਡ ਮੁੰਡੀਆਂ ਕਲਾਂ ਨੇ ਪਤੀ ਮਨੀ ਗੋਇਲ ਤੇ...
Advertisement

ਦਾਜ ਮੰਗਣ ਦੇ ਦੋਸ਼ ਹੇਠ ਪੁਲੀਸ ਨੇ ਦੋ ਮਾਮਲਿਆਂ ’ਚ ਚਾਰ ਔਰਤਾਂ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।

ਥਾਣਾ ਵਿਮੈਨ ਦੀ ਪੁਲੀਸ ਨੂੰ ਰੀਤਿਕਾ ਗਰਗ ਵਾਸੀ ਰਾਮ ਨਗਰ, 33 ਫੁੱਟਾ ਰੋਡ ਮੁੰਡੀਆਂ ਕਲਾਂ ਨੇ ਪਤੀ ਮਨੀ ਗੋਇਲ ਤੇ ਉਸ ਦੇ ਪਰਿਵਾਰ ਖ਼ਿਲਾਫ਼ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਹੈ। ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਨੀ ਗੋਇਲ (ਪਤੀ), ਹਨੀ ਗੋਇਲ (ਜੇਠ), ਵੀਨਾ ਗੋਇਲ (ਸੱਸ), ਅਲਪਾ ਗਰਗ (ਨਣਦ) ਵਾਸੀਆਨ ਗੋਇਲ ਟਿਊਸ਼ਨ ਸੈਟਰ ਡਾਬਾ ਰੋਡ, ਕਬੀਰ ਨਗਰ ਅਤੇ ਕਵੀਤਾ ਸਿੰਗਲਾ (ਨਣਦ) ਵਾਸੀ ਚੰਡੀਗੜ੍ਹ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੂੰ ਆਰਤੀ ਅਹੂਜਾ ਵਾਸੀ ਹਰਚਰਨ ਨਗਰ ਨੇ ਪਤੀ ਸੋਬਿਨ ਮਾਕੜ ਤੇ ਉਸ ਦੇ ਪਰਿਵਾਰ ਖ਼ਿਲਾਫ਼ ਘੱਟ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਹੈ। ਥਾਣੇਦਾਰ ਅਮੋਲਕ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੋਬਿਨ ਮਾਕੜ (ਪਤੀ), ਸ਼ਸੀ ਮਾਕੜ ਵਾਸੀ ਧੂਰੀ ਰੇਲਵੇ ਲਾਈਨ, ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement
Show comments