ਦਾਜ ਮੰਗਣ ਦੇ ਦੋਸ਼ ਹੇਠ ਦੋ ਕੇਸ ਦਰਜ
ਦਾਜ ਮੰਗਣ ਦੇ ਦੋਸ਼ ਹੇਠ ਪੁਲੀਸ ਨੇ ਦੋ ਮਾਮਲਿਆਂ ’ਚ ਚਾਰ ਔਰਤਾਂ ਸਣੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।
ਥਾਣਾ ਵਿਮੈਨ ਦੀ ਪੁਲੀਸ ਨੂੰ ਰੀਤਿਕਾ ਗਰਗ ਵਾਸੀ ਰਾਮ ਨਗਰ, 33 ਫੁੱਟਾ ਰੋਡ ਮੁੰਡੀਆਂ ਕਲਾਂ ਨੇ ਪਤੀ ਮਨੀ ਗੋਇਲ ਤੇ ਉਸ ਦੇ ਪਰਿਵਾਰ ਖ਼ਿਲਾਫ਼ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਹੈ। ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਨੀ ਗੋਇਲ (ਪਤੀ), ਹਨੀ ਗੋਇਲ (ਜੇਠ), ਵੀਨਾ ਗੋਇਲ (ਸੱਸ), ਅਲਪਾ ਗਰਗ (ਨਣਦ) ਵਾਸੀਆਨ ਗੋਇਲ ਟਿਊਸ਼ਨ ਸੈਟਰ ਡਾਬਾ ਰੋਡ, ਕਬੀਰ ਨਗਰ ਅਤੇ ਕਵੀਤਾ ਸਿੰਗਲਾ (ਨਣਦ) ਵਾਸੀ ਚੰਡੀਗੜ੍ਹ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੂੰ ਆਰਤੀ ਅਹੂਜਾ ਵਾਸੀ ਹਰਚਰਨ ਨਗਰ ਨੇ ਪਤੀ ਸੋਬਿਨ ਮਾਕੜ ਤੇ ਉਸ ਦੇ ਪਰਿਵਾਰ ਖ਼ਿਲਾਫ਼ ਘੱਟ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਹੈ। ਥਾਣੇਦਾਰ ਅਮੋਲਕ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੋਬਿਨ ਮਾਕੜ (ਪਤੀ), ਸ਼ਸੀ ਮਾਕੜ ਵਾਸੀ ਧੂਰੀ ਰੇਲਵੇ ਲਾਈਨ, ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।