ਸ਼ਰਾਬ ਸਣੇ ਦੋ ਕਾਬੂ
ਪੱਤਰ ਪ੍ਰੇਰਕ ਲਹਿਰਾਗਾਗਾ, 25 ਜਨਵਰੀ ਸਿਟੀ ਪੁਲੀਸ ਨੇ ਅੱਜ ਇਥੇ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਗਸ਼ਤ ਦੌਰਾਨ ਡਰੇਨ ਪੁਲ ਰਾਮਪੁਰਾ ਜਵਾਹਰਵਾਲਾ ’ਤੇ ਬਿਨਾਂ ਨੰਬਰ ਵਾਲੇ ਇੱਕ...
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 25 ਜਨਵਰੀ
Advertisement
ਸਿਟੀ ਪੁਲੀਸ ਨੇ ਅੱਜ ਇਥੇ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਗਸ਼ਤ ਦੌਰਾਨ ਡਰੇਨ ਪੁਲ ਰਾਮਪੁਰਾ ਜਵਾਹਰਵਾਲਾ ’ਤੇ ਬਿਨਾਂ ਨੰਬਰ ਵਾਲੇ ਇੱਕ ਮੋਟਰਸਾਈਕਲ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 24 ਬੋਤਰਾਂ ਹਰਿਆਣਾ ਵਿੱਚ ਵਿਕਣਯੋਗ ਸ਼ਰਾਬ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਗੁਰਪਾਲ ਸਿੰਘ ਉਰਫ਼ ਪਾਲੀ ਤੇ ਬਿੰਦਰ ਸਿੰਘ ਉਰਫ਼ ਬਿੰਦਰਾ ਵਾਸੀਆਨ ਜਾਖਲ ਰੋੜ ਸਾਧਾਂ ਵਾਲੀ ਬਸਤੀ ਬੱਲਰਾ ਵਜੋਂ ਹੋਈ ਹੋਈ ਹੈ।
Advertisement