ਹੈਰੋਇਨ ਸਣੇ ਦੋ ਕਾਬੂ; ਕੇਸ ਦਰਜ
ਪੱਤਰ ਪ੍ਰੇਰਕ ਗੁਰੂਸਰ ਸੁਧਾਰ, 30 ਅਪਰੈਲ ਥਾਣਾ ਸੁਧਾਰ ਦੀ ਪੁਲੀਸ ਨੇ ਗਸ਼ਤ ਦੌਰਾਨ ਸੁਧਾਰ ਦੀ ਦਾਣਾ ਮੰਡੀ ਨੇੜਿਓਂ ਇਕ ਵਿਅਕਤੀ ਨੂੰ 1.30 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਹੋਏ ਖ਼ੁਲਾਸੇ ਬਾਅਦ ਪਿੰਡ ਬੁਰਜ ਹਰੀ ਸਿੰਘ ਵਿੱਚ ਛਾਪਾ ਮਾਰ ਕੇ...
Advertisement
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 30 ਅਪਰੈਲ
Advertisement
ਥਾਣਾ ਸੁਧਾਰ ਦੀ ਪੁਲੀਸ ਨੇ ਗਸ਼ਤ ਦੌਰਾਨ ਸੁਧਾਰ ਦੀ ਦਾਣਾ ਮੰਡੀ ਨੇੜਿਓਂ ਇਕ ਵਿਅਕਤੀ ਨੂੰ 1.30 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਹੋਏ ਖ਼ੁਲਾਸੇ ਬਾਅਦ ਪਿੰਡ ਬੁਰਜ ਹਰੀ ਸਿੰਘ ਵਿੱਚ ਛਾਪਾ ਮਾਰ ਕੇ ਇਕ ਹੋਰ ਵਿਅਕਤੀ ਕੋਲੋਂ 263 ਗਰਾਮ ਹੈਰੋਇਨ ਬਰਾਮਦ ਕਰਨ ਉਪਰੰਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਥਾਣੇਦਾਰ ਮਨੋਹਰ ਲਾਲ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਸੁਧਾਰ ਦੀ ਦਾਣਾ ਮੰਡੀ ਕੋਲੋਂ ਪਿੰਡ ਮੋਹੀ ਵਾਸੀ ਗੁਰਪ੍ਰੀਤ ਸਿੰਘ ਉਰਫ਼ ਪ੍ਰੀਤ ਕੋਲੋਂ 1.30 ਗਰਾਮ ਹੈਰੋਇਨ ਬਰਾਮਦ ਕੀਤੀ ਸੀ। ਮੁਲਜ਼ਮ ਤੋਂ ਪੁੱਛ ਪੜਤਾਲ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪਿੰਡ ਬੁਰਜ ਹਰੀ ਸਿੰਘ ਵਾਸੀ ਗੁਰਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਕੋਲੋਂ ਵੀ 263 ਗਰਾਮ ਹੈਰੋਇਨ ਬਰਾਮਦ ਹੋਣ ਬਾਅਦ ਵਾਧਾ ਜੁਰਮ ਕਰ ਕੇ ਦੋਵਾਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
Advertisement
