ਗਾਂਜੇ ਸਮੇਤ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 16 ਜੂਨ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਹਨੇਵਾਲ ਦੇ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਬਿੰਦੂ ਸਾਹਨੀ ਵਾਸੀ ਬਰੋਟਾ ਰੋਡ ਸ਼ਿਮਲਾਪੁਰੀ ਨੂੰ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੂਨ
Advertisement
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਹਨੇਵਾਲ ਦੇ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਬਿੰਦੂ ਸਾਹਨੀ ਵਾਸੀ ਬਰੋਟਾ ਰੋਡ ਸ਼ਿਮਲਾਪੁਰੀ ਨੂੰ ਦੌਰਾਨੇ ਚੈਕਿੰਗ ਇੱਕ ਸਕੂਟਰ ਐਕਟਿਵਾ ਤੇ ਆਉਂਦਿਆਂ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 9 ਕਿੱਲੋ ਗਾਂਜਾ ਬਰਾਮਦ ਹੋਇਆ। ਪੁਲੀਸ ਵੱਲੋਂ ਉਸਦਾ ਐਕਟਿਵਾ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੇ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਰਾਮ ਬਦਲ ਵਿਸ਼ਵਕਰਮਾ ਵਾਸੀ ਆਨੰਦ ਵਿਹਾਰ ਕਲੋਨੀ ਨੂੰ ਸੂਆ ਪੁੱਲੀ ਨੇੜੇ ਐੱਚਪੀ ਗੈਸ ਏਜੰਸੀ ਰਾਮਗੜ ਰੋਡ ਤਰਫੋਂ ਪੈਦਲ ਆਉਂਦਿਆਂ ਕਾਬੂ ਕਰਕੇ ਉਸ ਕੋਲੋਂ ਕਿੱਲੋ 500 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ।
Advertisement