ਗਾਂਜੇ ਤੇ ਭੁੱਕੀ ਸਣੇ ਦੋ ਗ੍ਰਿਫ਼ਤਾਰ
ਪੁਲੀਸ ਨੇ ਗਾਂਜੇ ਅਤੇ ਭੁੱਕੀ ਚੂਰਾ ਪੋਸਤ ਸਮੇਤ ਇੱਕ ਔਰਤ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਗਸ਼ਤ ਦੌਰਾਨ ਉਪਕਾਰ ਨਗਰ ਪੁਲੀ ਕੋਲੋਂ ਰੇਖਾ ਵਾਸੀ ਮੁਹੱਲਾ ਨਿਊ ਕੁੰਦਨਪੁਰੀ ਨੂੰ...
Advertisement
ਪੁਲੀਸ ਨੇ ਗਾਂਜੇ ਅਤੇ ਭੁੱਕੀ ਚੂਰਾ ਪੋਸਤ ਸਮੇਤ ਇੱਕ ਔਰਤ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਗਸ਼ਤ ਦੌਰਾਨ ਉਪਕਾਰ ਨਗਰ ਪੁਲੀ ਕੋਲੋਂ ਰੇਖਾ ਵਾਸੀ ਮੁਹੱਲਾ ਨਿਊ ਕੁੰਦਨਪੁਰੀ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਉਸ ਕੋਲੋਂ 500 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਕ੍ਰਾਇਮ ਬ੍ਰਾਂਚ ਦੇ ਥਾਣੇਦਾਰ ਨਿਰਮਲ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਥਾਣਾ ਜਮਾਲਪੁਰ ਦੇ ਇਲਾਕੇ ਹੈਵਨ ਸਿਟੀ ਕਲੋਨੀ ਭਾਮੀਆ ਕਲਾਂ ਤੋਂ ਰਣਜੀਤ ਸਿੰਘ ਨੂੰ ਖਾਲੀ ਪਲਾਟ ਕੋਲ ਖੜ੍ਹ ਕੇ ਆਪਣੇ ਕਿਸੇ ਗਾਹਕ ਦੀ ਉਡੀਕ ਕਰਦਿਆਂ ਕਾਬੂ ਕਰਕੇ ਉਸ ਕੋਲੋਂ 65 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ।
Advertisement
Advertisement