12 ਬੋਤਲਾਂ ਸ਼ਰਾਬ ਸਣੇ ਦੋ ਕਾਬੂ
ਪੱਤਰ ਪ੍ਰੇਰਕ ਸਮਰਾਲਾ, 9 ਜੁਲਾਈ ਮਾਛੀਵਾੜਾ ਪੁਲੀਸ ਨੇ ਦੋ ਵਿਅਕਤੀਆਂ ਨੂੰ 12 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਲਾਬ ਸਿੰਘ ਵਾਸੀ ਘਨੌਰ ਰਾਜਪੂਤਾਂ, ਥਾਣਾ ਦਿੜ੍ਹਬਾ (ਸੰਗਰੂਰ) ਹਾਲ ਵਾਸੀ ਹਰਵਿੰਦਰ ਸਿੰਘ ਦਾ ਫਾਰਮ ਪਿੰਡ ਰੁਕਾਲੀ ਮਾਣਗੜ੍ਹ ਥਾਣਾ ਚਮਕੌਰ...
Advertisement
ਪੱਤਰ ਪ੍ਰੇਰਕ
ਸਮਰਾਲਾ, 9 ਜੁਲਾਈ
Advertisement
ਮਾਛੀਵਾੜਾ ਪੁਲੀਸ ਨੇ ਦੋ ਵਿਅਕਤੀਆਂ ਨੂੰ 12 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਲਾਬ ਸਿੰਘ ਵਾਸੀ ਘਨੌਰ ਰਾਜਪੂਤਾਂ, ਥਾਣਾ ਦਿੜ੍ਹਬਾ (ਸੰਗਰੂਰ) ਹਾਲ ਵਾਸੀ ਹਰਵਿੰਦਰ ਸਿੰਘ ਦਾ ਫਾਰਮ ਪਿੰਡ ਰੁਕਾਲੀ ਮਾਣਗੜ੍ਹ ਥਾਣਾ ਚਮਕੌਰ ਸਾਹਿਬ ਤੇ ਸਤਨਾਮ ਸਿੰਘ ਉਰਫ਼ ਸੱਤੂ ਵਾਸੀ ਬਹਿਲੋਲਪੁਰ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਦਾਣਾ ਮੰਡੀ ਕੋਲ ਮੋਟਰਸਾਈਕਲ ਸਵਾਰ ਉਕਤ ਮੁਲਜ਼ਮਾਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 12 ਬੋਤਲਾਂ ਸ਼ਰਾਬ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
Advertisement