ਰਾਹਗੀਰਾਂ ਨਾਲ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ ਟੋਹਾਣਾ, 30 ਮਾਰਚ ਕਿਸਾਨ ਹੰਸਰਾਜ ਨੂੰ ਪਿੰਡ ਕੁਲੇਰੀ ਨੇੜੇ ਪਿਸਤੌਲ ਦਿਖਾ ਕੇ ਪੰਜ ਹਜ਼ਾਰ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭੁਨਾ ਪੁਲੀਸ ਨੇ ਤਿੰਨ ਦਿਨ ਪਹਿਲਾਂ ਦਰਜ ਕੇਸ ਦਰਜ ਕੀਤਾ ਸੀ।...
Advertisement
ਪੱਤਰ ਪ੍ਰੇਰਕ
ਟੋਹਾਣਾ, 30 ਮਾਰਚ
Advertisement
ਕਿਸਾਨ ਹੰਸਰਾਜ ਨੂੰ ਪਿੰਡ ਕੁਲੇਰੀ ਨੇੜੇ ਪਿਸਤੌਲ ਦਿਖਾ ਕੇ ਪੰਜ ਹਜ਼ਾਰ ਰੁਪਏ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਭੁਨਾ ਪੁਲੀਸ ਨੇ ਤਿੰਨ ਦਿਨ ਪਹਿਲਾਂ ਦਰਜ ਕੇਸ ਦਰਜ ਕੀਤਾ ਸੀ। ਥਾਣੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਹੰਸਰਾਜ ਦੇਰ ਸ਼ਾਮ ਨੂੰ ਖੇਤਾਂ ਵਿੱਚੋਂ ਕੰਮ ਨਿਪਟਾ ਕੇ ਪਰਤ ਰਿਹਾ ਸੀ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਿਸਾਨ ਨੂੰ ਢਾਣੀ ਗੋਪਾਲ ਕੋਲ ਰੋਕ ਕੇ ਪਿੰਡ ਕੁਲੇਰੀ ਜਾਣ ਦਾ ਰਾਹ ਪੁੱਛਿਆ। ਇਸ ਦੌਰਾਨ ਪਿਸਤੌਲ ਦਿਖਾ ਕੇ ਉਸ ਦੀ ਜੇਬ ਵਿੱਚੋਂ ਪੰਜ ਹਜ਼ਾਰ ਰੁਪਏ ਕੱਢ ਲਏ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਕਰਨ ਉਰਫ਼ ਅਜੈ ਤੇ ਅਨਮੋਲ ਉਰਫ਼ ਜੱਗੀ ਵਾਸੀ ਵਾਰਡ-7 ਭੁਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਨਕਲੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ।
Advertisement