ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ’ਚ ਕਾਬੂ
ਪੁਲੀਸ ਨੇ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 22 ਘਰੇਲੂ ਗੈਸ ਸਿਲੰਡਰ ਅਤੇ 9 ਕਮਰਸ਼ੀਅਲ ਸਿਲੰਡਰ ਬਰਾਮਦ ਕੀਤੇ ਹਨ। ਥਾਣਾ ਟਿੱਬਾ ਦੇ ਥਾਣੇਦਾਰ ਅਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ...
Advertisement
ਪੁਲੀਸ ਨੇ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 22 ਘਰੇਲੂ ਗੈਸ ਸਿਲੰਡਰ ਅਤੇ 9 ਕਮਰਸ਼ੀਅਲ ਸਿਲੰਡਰ ਬਰਾਮਦ ਕੀਤੇ ਹਨ। ਥਾਣਾ ਟਿੱਬਾ ਦੇ ਥਾਣੇਦਾਰ ਅਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਟਾਵਰ ਲਾਈਨ ਨੰਬਰ-2 ਨੇੜੇ ਮਸਜਿਦ ਮਾਇਆਪੁਰੀ ਟਿੱਬਾ ਰੋਡ ਤੋਂ ਅਸ਼ੋਕ ਕੁਮਾਰ ਅਤੇ ਸਿੰਘਾਸਨ ਵਾਸੀਆਨ ਨਿਊ ਸੁਭਾਸ਼ ਨਗਰ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 22 ਘਰੇਲੂ ਗੈਸ ਸਿਲੰਡਰ ਅਤੇ 9 ਕਮਰਸ਼ੀਅਲ ਸਿਲੰਡਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੋਹੇਂ ਜਣੇ ਗੈਸ ਦੀ ਕਾਲਾਬਾਜ਼ਾਰੀ ਕਰ ਰਹੇ ਸਨ।
Advertisement
Advertisement
