ਗਾਂਜੇ ਸਣੇ ਮਹਿਲਾ ਸਮੇਤ ਦੋ ਗ੍ਰਿਫ਼ਤਾਰ
ਲੁਧਿਆਣਾ: ਵੱਖ ਵੱਖ ਥਾਵਾਂ ਤੋਂ ਪੁਲੀਸ ਨੇ ਇੱਕ ਔਰਤ ਸਣੇ ਦੋ ਜਣਿਆਂ ਨੂੰ ਗਾਂਜੇ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੂੰਮਕਲਾਂ ਦੀ ਪੁਲੀਸ ਨੇ ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਭੈਰੋਮੂੰਨਾ ਕੱਟ ਚੰਡੀਗੜ੍ਹ...
Advertisement
ਲੁਧਿਆਣਾ: ਵੱਖ ਵੱਖ ਥਾਵਾਂ ਤੋਂ ਪੁਲੀਸ ਨੇ ਇੱਕ ਔਰਤ ਸਣੇ ਦੋ ਜਣਿਆਂ ਨੂੰ ਗਾਂਜੇ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੂੰਮਕਲਾਂ ਦੀ ਪੁਲੀਸ ਨੇ ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਗਸ਼ਤ ਦੌਰਾਨ ਭੈਰੋਮੂੰਨਾ ਕੱਟ ਚੰਡੀਗੜ੍ਹ ਰੋਡ ਵਿਖੇ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਮੁਹੰਮਦ ਸ਼ਾਹਿਦ ਵਾਸੀ ਪਿੰਡ ਮਾਨਗੜ੍ਹ ਗਾਂਜਾ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਉਸ ਨੂੰ ਕਰਿਆਨਾ ਦੀ ਦੁਕਾਨ ਦੀ ਆੜ ਵਿੱਚ ਗਾਂਜਾ ਵੇਚਦਿਆਂ ਕਾਬੂ ਕਰਕੇ ਉਸ ਕੋਲੋਂ 1.458 ਕਿਲੋਗ੍ਰਾਮ ਗਾਂਜਾ ਅਤੇ 1 ਲੱਖ 75 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 2 ਦੀ ਪੁਲੀਸ ਨੇ ਗਸ਼ਤ ਦੌਰਾਨ ਹੀਰਾ ਮਾਰਕੀਟ ਨੇੜੇ ਦਿੱਲੀ ਰੇਲਵੇ ਲਾਈਨ ਰੋਡ ਤੋਂ ਥਾਣੇਦਾਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਚੰਦਾ ਪਤਨੀ ਮਨੋਜ ਸ਼ਾਹ ਵਾਸੀ ਝੁੱਗੀਆਂ ਨੇੜੇ ਦਿੱਲੀ ਰੇਲਵੇ ਲਾਈਨ ਚੀਮਾ ਚੌਕ ਤੋਂ ਕਾਬੂ ਕਰਕੇ ਉਸ ਕੋਲੋਂ 1.046 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement