ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੇਪਾਲੀ ਦੇ ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਲੋਹੇ ਦੀਆਂ ਦੋ ਰਾਡ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 7 ਜੁਲਾਈ

Advertisement

ਪੁਲੀਸ ਨੇ ਹਰਗੋਬਿੰਦ ਨਗਰ ਵਾਸੀ ਕਿਸ਼ਨ ਥਾਪਾ ਦੇ ਕਤਲ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਆਫ ਪੁਲੀਸ ਕਰਨਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਪੁਲੀਸ ਕਮਿਸ਼ਨਰ ਇੰਡਸਟਰੀਅਲ ਏਰੀਆ ਸਤਵਿੰਦਰ ਸਿੰਘ ਵਿਰਕ ਦੀ ਨਿਰਦੇਸ਼ ਤਹਿਤ ਥਾਣਾ ਡਿਵੀਜ਼ਨ ਨੰਬਰ ਛੇ ਦੀ ਇੰਸਪੈਕਟਰ ਕੁਲਵੰਤ ਕੌਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਲਲਿਤ ਕੁਮਾਰ ਵਾਸੀ ਸਤਿਗੁਰੂ ਨਗਰ ਅਤੇ ਰਾਜੂ ਰਾਣਾ ਵਾਸੀ ਜੈਨ ਕਲੋਨੀ ਡਾਬਾ ਰੋਡ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਲੋਹੇ ਦੀਆਂ ਰਾਡ ਬਰਾਮਦ ਕੀਤੀਆਂ ਹਨ ਜਿਸ ਨਾਲ ਕੁੱਟਮਾਰ ਕਰਕੇ ਕਿਸ਼ਨ ਥਾਪਾ ਨੂੰ ਕਤਲ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੰਜ ਜੁਲਾਈ ਰਾਤ 10 ਵਜੇ ਦੇ ਕਰੀਬ ਸੁਨੀਲ ਕਰਿਆਨਾ ਸਟੋਰ ਹਰਗੋਬਿੰਦ ਨਗਰ ਕੋਲ ਤੇਜ਼ਧਾਰ ਹਥਿਆਰਾਂ ਨਾਲ ਮੋਟਰਸਾਈਕਲਾਂ ’ਤੇ ਆਏ 10-15 ਜਣਿਆਂ ਨੇ ਕਿਸ਼ਨ ਨੂੰ ਘੇਰ ਲਿਆ ਅਤੇ ਲੋਹੇ ਦੇ ਰਾਡਾਂ ਨਾਲ ਕੁੱਟਮਾਰ ਕੀਤੀ। ਮੁਲਜ਼ਮ ਉਸ ਨੂੰ ਮਰਿਆ ਸਮਝ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਉਪਰੰਤ ਇੰਸਪੈਕਟਰ ਕੁਲਵੰਤ ਕੌਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਅੱਜ ਦੋਵਾਂ ਨੂੰ ਸ਼ੇਰਪੁਰ ਚੋਂਕ ਕੋਲੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਮੁਲਜ਼ਮਾਂ ਤੋਂ ਪੁਛਗਿੱਛ ਕਰ ਰਹੀ ਹੈ, ਜਿਸ ਦੌਰਾਨ ਪਤਾ ਲੱਗਾ ਹੈ ਕਿ ਦੋਵਾਂ ਜਣਿਆਂ ਨੂੰ ਸ਼ੱਕ ਸੀ ਕਿ ਕਿਸ਼ਨ ਥਾਪਾ ਨੇ ਉਨ੍ਹਾਂ ਨੂੰ ਲੁੱਟਾਂ-ਖੋਹਾਂ ਕਰਦੇ ਵੇਖਿਆ ਸੀ ਅਤੇ ਇਸ ਬਾਰੇ ਲੋਕਾਂ ਨੂੰ ਦੱਸ ਦਿੱਤਾ ਸੀ। ਇਸ ਰੰਜ਼ਿਸ਼ ਕਾਰਨ ਉਨ੍ਹਾਂ ਕਿਸ਼ਨ ਥਾਪਾ ਦਾ ਕਤਲ ਕੀਤਾ ਹੈ। ਪੁਲੀਸ ਵੱਲੋਂ ਖਾਨ ਉਰਫ ਮੁਹੰਮਦ ਜਾਵੇਦ ਖਾਨ ਅਤੇ ਸ਼ਿਵਮ ਰਾਜਪੂਤ ਸਮੇਤ ਹੋਰ ਮੁਜ਼ਰਮਾਂ ਦੀ ਭਾਲ ਕੀਤੀ ਜਾ ਰਹੀ ਹੈ।

 

Advertisement