ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੀਐੱਸਯੂ ਤੇ ਠੇਕਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਧਰਨਾ

ਨਿੱਜੀਕਰਨ ਦੀ ਨੀਤੀ ਦੇ ਵਿਰੋਧ ਵਿੱਚ ਨਿਗਰਾਨ ਇੰਜਨੀਅਰ ਨੂੰ ਮੈਨੇਜਮੈਂਟ ਦੇ ਨਾਂ ਮੰਗ ਪੱਤਰ ਸੌਂਪਿਆ
Advertisement

ਗੁਰਿੰਦਰ ਸਿੰਘ

ਲੁਧਿਆਣਾ, 26 ਜੂਨ

Advertisement

ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰਕੌਮ ਐਂਡ ਟਰਾਂਸਕੋ ਆਊਟਸੋਰਸਡ ਮੁਲਾਜ਼ਮ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਨਿੱਜੀਕਰਨ ਵਿਰੋਧ ਵਿੱਚ ਸਬ-ਅਰਬਨ ਸਰਕਲ ਲੁਧਿਆਣਾ ਵਿੱਚ ਧਰਨਾ ਦਿੱਤਾ ਗਿਆ।

ਟੀਐੱਸਯੂ ਦੇ ਸਰਕਲ ਪ੍ਰਧਾਨ ਜ਼ਮੀਰ ਹੁਸੈਨ, ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਰਕਲ ਪ੍ਰਧਾਨ ਬੇਅੰਤ ਸਿੰਘ ਅਤੇ ਸੁਖਦੀਪ ਸਿੰਘ ਪ੍ਰਧਾਨਗੀ ਹੇਠ ਲੱਗੇ ਧਰਨੇ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਨਿੱਜੀਕਰਨ ਦੇ ਮਾਰੂ ਹੱਲੇ ਦਾ ਮੁਲਾਜ਼ਮ, ਪੈਨਸ਼ਨਰ ਅਤੇ ਆਮ ਖਪਤਕਾਰਾਂ ਤੇ ਪੈਣ ਵਾਲੇ ਅਸਰਾਂ ਦੀ ਖੁੱਲ੍ਹ ਕੇ ਚਰਚਾ ਕੀਤੀ।

ਆਗੂਆਂ ਨੇ ਕਿਹਾ ਕਿ ਕ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਾਵਰ ਕਾਰਪੋਰੇਸ਼ਨ ਨੂੰ ਨਿੱਜੀ ਕੰਪਨੀ ਐਮੀਨੈਂਟ ਹਵਾਲੇ ਕਰਕੇ ਉਥੋਂ ਦੇ ਰੈਗੂਲਰ ਤੇ ਠੇਕਾ ਮੁਲਾਜ਼ਮਾਂ ਦਾ ਵੱਡੀ ਪੱਧਰ ’ਤੇ ਰੁਜ਼ਗਾਰ ਉਜਾੜਿਆ ਗਿਆ ਹੈ, ਪੈਨਸ਼ਨਰਾਂ ਦੀ ਪੈਨਸ਼ਨ ਦੀ ਗਰੰਟੀ ਤੋਂ ਵੀ ਸਰਕਾਰ ਅਤੇ ਕੰਪਨੀ ਨੇ ਹੱਥ ਪਿੱਛੇ ਖਿੱਚ ਲਿਆ ਹੈ।

ਕੰਪਨੀ ਨੂੰ ਸੁਪਰ ਮੁਨਾਫ਼ੇ ਕਮਾਉਣ ਲਈ ਉਥੋਂ ਦੇ ਖ਼ਪਤਕਾਰਾਂ ਤੇ ਮਹਿੰਗੀ ਬਿਜਲੀ ਦਾ ਭਾਰ ਲੱਦਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਹੀ ਪੰਜਾਬ ਸਰਕਾਰ ਤੇ ਪਾਵਰਕੋਮ ਦੀ ਮੈਨੇਜਮੈਂਟ ਵੱਲੋਂ ਵੀ ਮੁਕੰਮਲ ਤੌਰ ਤੇ ਪੰਜਾਬ ਦੀਆਂ 10 ਡਿਵੀਜਨਾਂ ਦਾ ਨਿੱਜੀਕਰਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੀ ਲਾਲੜੂ ਅਤੇ ਖਰੜ੍ਹ ਡਿਵੀਜ਼ਨਾਂ ਤੋਂ ਸੁਰੂਆਤ ਕਰਨ ਦੀਆਂ ਤਜ਼ਵੀਜਾਂ ਮੁਕੰਮਲ ਕਰ ਲਈਆਂ ਗਈਆਂ ਸਨ ਜਿਸ ਨੂੰ ਬਿਜਲੀ ਕਾਮਿਆਂ ਦੇ ਵਿਰੋਧ ਕਾਰਨ ਭਾਵੇਂ ਫਿਲਹਾਲ ਰੋਕ ਲਿਆ ਗਿਆ ਹੈ, ਪਰ ਉਸ ਨੀਤੀ ਨੂੰ ਰੱਦ ਨਹੀਂ ਕੀਤਾ ਗਿਆ।

ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ।

ਧਰਨੇ ਉਪਰੰਤ ਨਿਗਰਾਨ ਇੰਜੀਨੀਅਰ ਸਬ ਅਰਬਨ ਸਰਕਲ ਅਤੇ ਨਿਗਰਾਨ ਇੰਜੀਨੀਅਰ ਪੀ ਤੇ ਐਮ ਨੂੰ ਮੈਨੇਜਮੈਂਟ ਦੇ ਨਾਂਅ ਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸਾਂਝੀ ਸੂਬਾ ਕਮੇਟੀ ਨੂੰ ਮੀਟਿੰਗ ਦੇ ਕੇ ਮੰਗਾਂ ਮਸਲਿਆਂ ਦਾ ਹੱਲ ਕੀਤਾ ਜਾਵੇ। ਜੇਕਰ  ਮੈਨੇਜਮੈਂਟ ਨੇ ਨਿੱਜੀਕਰਨ ਦੇ ਹੱਲੇ ਨੂੰ ਬੰਦ ਨਾਂ ਕੀਤਾ ਤਾਂ 3 ਜੁਲਾਈ ਨੂੰ ਹੈਡ ਆਫਿਸ ਪਟਿਆਲਾ ਸਾਹਮਣੇ ਪਰਿਵਾਰਾਂ ਸਮੇਤ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਸੱਦੇ ਤਹਿਤ ਮੁਕੰਮਲ ਹੜਤਾਲ ਕੀਤੀ ਜਾਵੇਗੀ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਜਗਤਾਰ ਸਿੰਘ ਖੁੰਡਾ, ਨਛੱਤਰ ਸਿੰਘ, ਜਗਤਾਰ ਸਿੰਘ ਸ਼ੇਖੂਪੁਰਾ, ਚਮਕੌਰ ਸਿੰਘ ਲਲਤੋਂ, ਠੇਕਾ ਮੁਲਾਜ਼ਮ ਜਥੇਬੰਦੀ ਵੱਲੋਂ ਇੰਦਰਪਾਲ ਸਿੰਘ, ਰੁਪਿੰਦਰ ਸਿੰਘ, ਗੁਰਮੀਤ ਸਿੰਘ, ਤੇਜਿੰਦਰ ਸਿੰਘ, ਰੂਪ ਸਿੰਘ, ਬੀਕੇਯੂ ਉਗਰਾਹਾਂ ਦੇ ਯੁਵਰਾਜ ਸਿੰਘ ਘੁਡਾਣੀ, ਮੋਲਡਰ ਤੇ ਸਟੀਲ ਵਰਕਰ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਅਤੇ ਵਰਗ ਚੇਤਨਾ ਵੱਲੋਂ ਮਾਸਟਰ ਜੋਗਿੰਦਰ ਆਜ਼ਾਦ ਨੇ ਵੀ ਸੰਬੋਧਨ ਕੀਤਾ।

Advertisement