ਟਰੱਸਟ ਵੱਲੋਂ ਹੁਨਰ ਵਿਕਾਸ ਕੇਂਦਰ ਨੂੰ ਮਸ਼ੀਨਾਂ ਭੇਟ
ਇਥੇ ਮਾਤਾ ਹਰਦੇਈ ਕੌਰ ਨੱਥਾ ਸਿੰਘ ਚੈਰੀਟੇਬਲ ਟਰੱਸਟ ਸੰਗਤਪੁਰਾ ਵੱਲੋਂ ਪਿੰਡ ਵਿੱਚ ਚੱਲ ਰਹੇ ਹੁਨਰ ਵਿਕਾਸ ਕੇਂਦਰ ਵਿੱਚ ਸਿੱਖਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਕਾਜ-ਬਟਨ ਕਰਨ ਵਾਲੀਆਂ ਦੋ ਮਸ਼ੀਨਾਂ ਦਿੱਤੀਆਂ ਗਈਆਂ। ਇਸ ਮੌਕੇ ਟਰੱਸਟ ਦੇ ਚੇਅਰਮੈਨ ਮਨਮੋਹਨ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਅਜਿਹੇ ਟਰੱਸਟ ਬਣਾ ਕੇ ਔਰਤਾਂ ਅਤੇ ਨੌਜਵਾਨਾਂ ਨੂੰ ਸਵੈ ਨਿਰਭਰ ਬਣਾਇਆ ਜਾ ਸਕਦਾ ਹੈ, ਉਹ ਸਰਕਾਰੀ ਨੌਕਰੀਆਂ ਦਾ ਰੁਝਾਨ ਛੱਡ ਕੇ ਖੁਦ ਦਾ ਕਾਰਜ ਕਰ ਸਕਦੇ ਹਨ ਅਤੇ ਸਵੈ ਨਿਰਭਰ ਹੋ ਸਕਦੇ ਹਨ। ਇਸ ਮੌਕੇ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਮਾ. ਰਾਮ ਰਤਨ ਨੇ ਟਰੱਸਟ ਵੱਲੋਂ ਟਰੱਸਟ ਵੱਲੋਂ ਕੀਤੇ ਕਾਰਜਾਂ ਦਾ ਘੇਰਾ ਭਵਿੱਖ ਵਿੱਚ ਹੋਰ ਵਿਸ਼ਾਲ ਕਰਨ ਸਬੰਧੀ ਵੀ ਦੱਸਿਆ। ਹੁਨਰ ਵਿਕਾਸ ਕੇਂਦਰ ਦੀ ਅਧਿਆਪਕਾ ਸਤਵਿੰਦਰ ਕੌਰ ਨੇ ਟਰੱਸਟ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਜਾਣੂ ਕਰਾਇਆ ਅਤੇ ਟਰੱਸਟ ਵੱਲੋਂ ਦਿੱਤੀਆਂ ਦੋ ਮਸ਼ੀਨਾਂ ਲਈ ਧੰਨਵਾਦ ਕੀਤਾ, ਇਨ੍ਹਾਂ ਮਸ਼ੀਨਾਂ ਨਾਲ ਇੱਥੇ ਕੰਮ ਸਿੱਖਣ ਆਉਂਦੀਆਂ ਲੜਕੀਆਂ/ਔਰਤਾਂ ਨੂੰ ਬਹੁਤ ਸਹੂਲਤ ਮਿਲੇਗੀ। ਉਨ੍ਹਾਂ ਉਮੀਦ ਪ੍ਰਗਟ ਇਸ ਟਰੱਸਟ ਵੱਲੋਂ ਭਵਿੱਖ ਵਿੱਚ ਹੋਰ ਵੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਣਗੇ। ਇਸ ਮੌਕੇ ਸਤਵਿੰਦਰ ਕੌਰ ਟਰੱਸਟੀ, ਨਵਜੋਤ ਸਿੰਘ, ਕੰਵਲਜੀਤ ਕੌਰ, ਗੋਪਾਲ ਸਿੰਘ ਸਕੱਤਰ ਟਰੱਸਟ, ਰਸਪਾਲ ਕੌਰ, ਸੰਦੀਪ ਸਿੰਘ, ਹਰਮਨਜੋਤ ਕੌਰ, ਹਰਿੰਦਰਜੀਤ ਕੌਰ ਕੈਨੇਡਾ, ਰਾਮ ਸਿੰਘ ਟਰੱਸਟੀ, ਰੋਮਨ ਕੈਨੇਡਾ, ਗੁਰਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਟਰੱਸਟੀ, ਗੁਰਸਿਦਕ ਸਿੰਘ, ਅਮਰਜੀਤ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਬਲਾਕ ਪ੍ਰੋਗਰਾਮ ਅਫਸਰ, ਗੁਰਲੀਨ ਕੌਰ, ਰਮਨਦੀਪ ਕੌਰ, ਬਲਜਿੰਦਰ ਕੌਰ, ਮਨਦੀਪ ਕੌਰ, ਸ਼ਮਿੰਦਰ ਕੌਰ, ਬਲਜੀਤ ਕੌਰ, ਹਰਮਨਦੀਪ ਕੌਰ, ਸੰਦੀਪ ਕੌਰ, ਗੁਰਜੀਤ ਕੌਰ ਆਦਿ ਤੋਂ ਇਲਾਵਾ ਸਲਾਈ ਸੈਂਟਰ ਦੀਆਂ ਲੜਕੀਆਂ ਅਤੇ ਔਰਤਾਂ ਹਾਜ਼ਰ ਸਨ।
