ਏਐੱਸ ਕਾਲਜ ਵਿੱਚ ਤ੍ਰਿੰਝਣ ਉਤਸਵ
ਇਥੋਂ ਦੇ ਏਐੱਸ ਕਾਲਜ ਵਿੱਚ ਤ੍ਰਿੰਝਣ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚਕਾਰ ਸਮੂਹ ਤੇ ਸੋਲੋ ਡਾਂਸ, ਰਵਾਇਤੀ ਗੀਤ ਗਾਇਨ, ਕਲਾਸੀਕਲ ਡਾਂਸ ਤੋਂ ਇਲਾਵਾ ਰੰਗੋਲੀ, ਮਹਿੰਦੀ, ਫੁੱਲਕਾਰੀ, ਬਾਗ, ਦਸੂਤੀ, ਬੁਣਾਈ, ਕਰੋਸ਼ੇਟ ਵਰਕ ਅਤੇ ਗੁੱਡੀਆਂ ਪਟੋਲੇ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਜੱਜਾਂ ਦੀ ਭੂਮਿਕਾ ਡਾ. ਚਰਨ ਕੁਮਾਰ, ਡਾ. ਸ਼ਿਵ ਕੁਮਾਰ, ਪ੍ਰੋ. ਰਵਿੰਦਰਜੀਤ ਸਿੰਘ, ਪ੍ਰੋ. ਮਨੂੰ ਵਰਮਾ, ਪ੍ਰੋ. ਯੁਗਲ ਨੇ ਨਿਭਾਈ।
ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਕੇ. ਕੇ ਸ਼ਰਮਾ ਨੇ ਕਾਲਜ ਦੀਆਂ ਸਲਾਨਾ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਸਬੰਧੀ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨੇ ਚਰਖਾ, ਪ੍ਰਾਚੀਨ ਬਾਗ, ਫੁਲਕਾਰੀ, ਪੀੜੀਆਂ ਅਤੇ ਕਢਾਈ ਵਾਲੀਆਂ ਚੀਜ਼ਾਂ ਦੀ ਸੁੰਦਰ ਵਿਰਾਸਤੀ ਪ੍ਰਦਰਸ਼ਨੀ ਵੀ ਲਾਈ। ਇਸ ਦੌਰਾਨ ਹੋਏ ਰੰਗੋਲੀ ਮੁਕਾਬਲਿਆਂ ਵਿਚ ਮਧੂ ਨੇ ਪਹਿਲਾਂ, ਪ੍ਰਨੀਤ ਕੌਰ ਨੇ ਦੂਜਾ ਅਤੇ ਭਵਨਪ੍ਰੀਤ ਕੌਰ ਨੇ ਤੀਜਾ, ਮਹਿੰਦੀ ਵਿੱਚ ਲਵਦੀਪ ਕੌਰ ਤੇ ਜਾਨਵੀ ਨੇ ਪਹਿਲਾ, ਸ਼ਾਲੂ ਨੇ ਦੂਜਾ, ਪ੍ਰਾਚੀ ਨੇ ਤੀਜਾ ਤੇ ਦੀਕਸ਼ਾ ਨੇ ਹੌਂਸਲਾ ਅਫ਼ਜਾਈ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਾਗ ਮੇਕਿੰਗ ਵਿਚ ਦਮਨਜੋਤ ਕੌਰ ਪਹਿਲੇ, ਕਰੋਸ਼ੇਟ ਵਰਕ ਵਿਚ ਸੋਨੀ ਕੁਮਾਰੀ ਪਹਿਲੇ, ਦਸੂਤੀ ਵਿੱਚ ਰਾਜਨਦੀਪ ਕੌਰ ਪਹਿਲੇ, ਬੁਣਾਈ ਵਿਚ ਹਰਮਨਪ੍ਰੀਤ ਕੌਰ ਨੇ ਪਹਿਲਾ, ਗੁੱਡੀਆਂ ਪਟੋਲੇ ਬਣਾਉਣ ਵਿਚ ਅੰਸ਼ਿਕਾ ਨੇ ਪਹਿਲਾ, ਸੋਲੋ ਡਾਂਸ ਵਿਚ ਕਲਾ ਟੀਮ ਨੇ ਪਹਿਲਾ, ਸ਼ਾਸ਼ਤਰੀ ਸੰਗੀਤ ਵਿਚ ਕਾਮਰਸ ਟੀਮ ਨੇ ਪਹਿਲਾ, ਰਵਾਇਤੀ ਗੀਤ ਗਾਇਨ ਵਿਚ ਵਿਗਿਆਨ ਟੀਮ ਨੇ ਪਹਿਲਾ ਅਤੇ ਪਰੰਪਰਾਗਤ ਸਮੂਹ ਡਾਂਗ ਵਿਚ ਕਲਾ ਟੀਮ ਨੇ ਪਹਿਲਾ ਇਨਾਮ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਨੰਦਿਨੀ ਮਿਸ ਤ੍ਰਿੰਝਣ-2025, ਇਕਬਾਲ ਕੌਰ-ਪਹਿਲੀ ਰਨਰਅੱਪ, ਬਬੀਤਾ-ਦੂਜੀ ਰਨਰਅੱਪ ਐਲਾਲਿਆ ਗਿਆ। ਕਾਲਜ ਦੇ ਕਲਾ ਵਿਭਾਗ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਮੁੱਚੀ ਟਰਾਫੀ ਜਿੱਤੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ ਨੇ ਹੋਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਮਾਲਵਿਕਾ ਧਮੀਜਾ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਹੁੰਦਾ ਹੈ। ਇਸ ਮੌਕੇ ਜਤਿੰਦਰ ਦੇਵਗਨ, ਨਵੀਨ ਥੰਮਨ, ਅਜੈ ਸੂਦ, ਸੁਬੋਧ ਮਿੱਤਲ, ਸ਼ਾਲੂ ਕਾਲੀਆ, ਅਚਲਾ ਸ਼ਰਮਾ, ਦਿਨੇਸ਼ ਸ਼ਰਮਾ, ਪ੍ਰਿੰਸੀਪਲ ਰਣਜੀਤ ਕੌਰ, ਮਨੀਸ਼ਾ ਸੂਦ, ਇਸ਼ਾਂਤ ਥੰਮਣ ਤੇ ਹੋਰ ਹਾਜ਼ਰ ਸਨ।