ਜਗਰਾਉਂ ’ਚ ਵੱਖ-ਵੱਖ ਥਾਵਾਂ ’ਤੇ ਲਹਿਰਾਰਿਆ ਤਿਰੰਗਾ
ਉਪ-ਮੰਡਲ ਜਗਰਾਉਂ ਵੱਲੋਂ ਆਜ਼ਾਦੀ ਦੀ 79ਵੀਂ ਵਰੇਗੰਡ ਦੇ ਸਬੰਧ ਵਿੱਚ ਵਿਸ਼ਾਲ ਪ੍ਰਬੰਧ ਕੀਤੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜ੍ਹੇ ਵਿੱਚ ਤਹਿਸੀਲ ਪੱਧਰੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਏ.ਡੀ.ਸੀ ਕੁਲਪ੍ਰੀਤ ਸਿੰਘ ਵੱਲੋਂ ਕੀਤੀ ਗਈ ਜਦਿ ਕਿ ਉਨ੍ਹਾਂ ਨਾਲ ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ,ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ,ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਵੀ ਹਾਜ਼ਰ ਸਨ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ। ਏ,ਡੀ.ਸੀ ਕੁਲਪ੍ਰੀਤ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ,ਆਪਣੇ ਭਾਸ਼ਨ ਰਾਂਹੀ ਉਨ੍ਹਾਂ ਦੇਸ਼ ਦੀ ਅਜਾਦੀ ਲਈ ਆਪਾ ਵਾਰ ਗਏ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਵੱਡੀ ਗਿਣਤੀ’ਚ ਹਾਜ਼ਰ ਲੋਕਾਂ ਨੂੰ ਇਸ ਖਾਸ ਦਿਨ ਦੀ ਵਧਾਈ ਦਿੱਤੀ।ਉਪਰੰਤ ਅਜਾਦੀ ਘੁਲਾਟੀਆਂ ਅਤੇ ਇਲਾਕੇ ਦੀਆਂ ਉਨ੍ਹਾਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿੰੰਨਾਂ ਵੱਲੋਂ ਸਮਾਜ ਸੇਵਾ’ਚ ਯੋਗਦਾਨ ਪਾਇਆ ਗਿਆ ਸੀ।ਇਸੇ ਤਰ੍ਹਾਂ ਸਮਾਜ਼ ਸੇਵੀ ਸੰਸਥਾ ਲਾਇਨ’ਸ ਕਲੱਬ ਜਗਰਾਉਂ ਵੱਲੋਂ ਲਾਇਨ ਭਵਨ ਪੰਜਾਬੀ ਬਾਗ ਵਿਖੇ ਝੰਡਾ ਲਹਿਰਾ ਕੇ ਅਜਾਦੀ ਦਿਹਾੜਾ ਮਨਾਇਆ।ਕਲੱਬ ਪ੍ਰਧਾਨ ਡਾ.ਵਿਨੋਦ ਵਰਮਾ ਨੇ ਅਜਾਦੀ ਦਿਹਾੜੇ ਦੀ ਵਧਾਈ ਦਿੱਤੀ।ਇਸ ਮੌਕੇ ਲਾਇਨ ਮੇਜਰ ਸਿੰਘ ਭੈਣੀ ਤਤਕਾਲੀ ਪ੍ਰਧਾਨ,ਸਤਪਾਲ ਗਰੇਵਾਲ,ਅੰਮ੍ਰਿਤ ਸਿੰਘ ਥਿੰਦ,ਐਸ.ਪੀ ਢਿੱਲੋਂ,ਬੀਰਿੰਦਰ ਸਿੰਘ ਗਿੱਲ,ਪ੍ਰੀਤਮ ਰੀਹਲ,ਹਰਵਿੰਦਰ ਸਿੰਘ ਚਾਵਲਾ,ਹਰਿੰਦਰ ਸਿੰਘ ਸਹਿਗਲ,ਅਵਤਾਰ ਸਿੰਘ,ਸਤਪਾਲ ਨਿਝਾਵਨ,ਚਰਨਜੀਤ ਸਿੰਘ ਢਿੱਲੋਂ ਅਤੇ ਗੁਲਵੰਤ ਸਿੰਘ ਗਿੱਲ ਹਾਜ਼ਰ ਸਨ।ਇਸੇ ਤਰ੍ਹਾਂ ਨਗਰ ਕੌਂਸਲ ਜਗਰਾਉਂ ਕੈਂਪਸ ਵਿੱਚ ਵੀ ਕੌਂਸਲ ਦੀ ਟੀਮ ਅਤੇ ਕਾਰਜਸਾਧਕ ਅਫਸਰ ਵੱਲੋਂ ਸਾਂਝੇ ਤੌਰ ਤੇ ਅਜਾਦੀ ਦਿਹਾੜਾ ਮਨਾਇਆ ਅਤੇ ਤਿੰਰਗਾ ਲਹਿਰਾਇਆ ਗਿਆ।