ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿੰਨਰਾਂ ਵੱਲੋਂ ਭਾਰਤੀਆਂ ਦੀ ਖੁਸ਼ਹਾਲੀ ਲਈ ਪ੍ਰਾਰਥਨਾ

ਲਹਿਰਾ ਪਿੰਡ ਤੋਂ ਚਾਰ ਕਿਲੋਮੀਟਰ ਲੰਮੀ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਈਂ ਸਵਾਗਤ
ਅਹਿਮਦਗੜ੍ਹ ਵਿੱਚ ਕਿੰਨਰਾਂ ਦਾ ਸਨਮਾਨ ਕਰਦੇ ਹੋਏ ਸਥਾਨਕ ਆਗੂ।
Advertisement

ਲੁਧਿਆਣਾ ਜ਼ਿਲ੍ਹੇ ਦੇ ਲਹਿਰਾ ਪਿੰਡ ਤੋਂ ਇੱਥੋਂ ਦੀ ਦਲੀਜ ਰੋਡ ਤੱਕ ਚਾਰ ਕਿਲੋਮੀਟਰ ਲੰਬੀ ਸ਼ੋਭਾ ਯਾਤਰਾ ਕੱਢਕੇ ਉੱਤਰੀ ਰਾਜਾਂ ਦੇ ਕਰੀਬ ਦੋ ਹਜ਼ਾਰ ਕਿੰਨਰਾਂ ਨੇ ਵਿਸ਼ਵ ਭਰ ਵਿੱਚ ਵੱਸਦੇ ਭਾਰਤੀਆਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪਲਕ ਮਹੰਤ ਦੀ ਅਗਵਾਈ ਹੇਠ ਕੱਢੀ ਇਹ ਸ਼ੋਭਾ ਯਾਤਰਾ ਲਹਿਰਾ ਪਿੰਡ ਵਿੱਚ ਚੱਚ ਰਹੇ 12 ਰੋਜ਼ਾ ਅਖਿਲ ਭਾਰਤੀ ਮੰਗਲਮੁਖੀ ਮਹਾਂ ਕਿੰਨਰ ਸੰਮੇਲਨ ਦਾ ਹਿੱਸਾ ਸੀ। ਨਗਰ ਕੌਂਸਲ ਪ੍ਰਧਾਨ ਵਿਕਾਸ ਕ੍ਰਿਸ਼ਨ ਸ਼ਰਮਾ ਦੀ ਅਗਵਾਈ ਵਿੱਚ ਵੱਖ-ਵੱਖ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਵੱਖ-ਵੱਖ ਥਾਵਾਂ ’ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਤੇ ਕਿੰਨਰ ਭਾਈਚਾਰੇ ਦੇ ਆਗੂਆਂ ਨੂੰ ਸਨਮਾਨਿਤ ਕੀਤਾ।

ਸਮਾਗਮ ਦੇ ਕਨਵੀਨਰ ਪੰਮੀ ਮਹੰਤ ਨੇ ਦੱਸਿਆ ਕਿ ਉਨ੍ਹਾਂ (ਕਿੰਨਰਾਂ) ਨੇ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਸਦੇ ਪਰਵਾਸੀ ਭਾਰਤੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ।

Advertisement

ਪੰਮੀ ਮਹੰਤ ਨੇ ਕਿੰਨਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਲਈ ਸੰਮੇਲਨ ਕਰਵਾਇਆ ਜਾਂਦਾ ਹੈ।  ਇਸ ਦੌਰਾਨ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੇ ਪੋਹੀੜ, ਖੇੜਾ, ਰੇਲਵੇ ਓਵਰਬ੍ਰਿਜ, ਰਾਏਕੋਟ ਰੋਡ, ਟਾਊਨ ਹਾਲ, ਰੇਲਵੇ ਰੋਡ, ਥਾਣਾ ਰੋਡ, ਸ੍ਰੀ ਰਾਮ ਮੰਦਰ ਰੋਡ, ਦਲੀਜ ਰੋਡ ਅਤੇ ਮਸੀਤ ਰੋਡ ਤੋਂ ਲੰਘਦੀ ਇਸ ਯਾਤਰਾ ਨੂੰ ਦੇਖਣ ਲਈ ਅਸਾਧਾਰਨ ਉਤਸ਼ਾਹ ਦਿਖਾਇਆ।

ਲਗਜ਼ਰੀ ਕਾਰਾਂ, ਜੀਪਾਂ, ਟਰੈਕਟਰਾਂ, ਰੱਥਾਂ ਅਤੇ ਕਾਠੀ ਵਾਲੇ ਘੋੜਿਆਂ ਦੇ ਕਾਫਲੇ, ਪਿੱਤਲ ਦੇ ਬੈਂਡਾਂ ਦੀਆਂ ਟੀਮਾਂ ਦੇ ਨਾਲ, ਦਰਸ਼ਕਾਂ ਨੂੰ ਆਕਰਸ਼ਿਤ ਕੀਤਾ।

Advertisement
Show comments