ਸਿਹਤ ਸੁਪਰਵਾਈਜ਼ਰਾਂ ਨੂੰ ਫੋਗਿੰਗ ਮਸ਼ੀਨਾਂ ਦੀ ਸਿਖਲਾਈ
ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਐਸਐਮਓ ਡਾ. ਸੁਦੀਪ ਸਿੱਧੂ ਦੀ ਅਗਾਵਈ ਹੇਠ ਸਿਹਤ ਸੁਪਰਵਾਈਜ਼ਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਫੋਗਿੰਗ ਮਸ਼ੀਨਾਂ ਅਤੇ ਨੈਪਸੇਕ ਪੰਪਾਂ ਨੂੰ ਚਲਾਉਣ ਸਬੰਧੀ ਸਿਖਲਾਈ ਕਰਵਾਈ ਗਈ। ਡਾ. ਸਿੱਧੂ ਨੇ ਕਿਹਾ ਕਿ ਬਲਾਕ ਮਾਨੂੰਪੁਰ ਅਧੀਨ ਪੈਂਦੇ 139 ਪਿੰਡਾਂ ਲਈ 8 ਫੋਗਿੰਗ ਮਸ਼ੀਨਾਂ ਅਤੇ 20 ਨੈਪਸੇਕ ਪੰਪ ਪ੍ਰਾਪਤ ਹੋਏ ਹਨ ਜੋ ਸਿਹਤ ਸੁਪਰਵਾਈਜ਼ਰਾਂ ਨੂੰ ਵੰਡ ਦਿੱਤੇ ਗਏ ਹਨ। ਅੱਜ ਮਸ਼ੀਨਾਂ ਰਾਹੀਂ ਕਰਮਚਾਰੀਆਂ ਦੀ ਟਰੇਨਿੰਗ ਹੋਈ ਹੈ ਤਾਂ ਜੋ ਉਹ ਆਪਣੇ ਖੇਤਰ ਵਿਚ ਇਨ੍ਹਾਂ ਦੀ ਸਹੀ ਵਰਤੋਂ ਕਰ ਸਕਣ। ਡਾ. ਵੰਦਨਾ ਰਾਠੌਰ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਫੋਗਿੰਗ ਮਸ਼ੀਨਾਂ ਅਤੇ ਨੈਪਸੇਕ ਪੰਪ ਮੱਛਰ ਦੇ ਕੱਟਣ ਨਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਚਿਕਨਗੁਨੀਆਂ, ਮਲੇਰੀਆ ਆਦਿ ਦੀ ਰੋਕਥਾਮ ਵਿਚ ਸਹਾਈ ਹੋਣਗੇ। ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਐਨਵੀਡੀਸੀਪੀ ਪ੍ਰੋਗਰਾਮ ਅਧੀਨ ਪਹਿਲਾਂ ਵੀ ਫੀਲਡ ਸਟਾਫ਼ ਵੱਲੋਂ ਉਪਰੋਕਤ ਬਿਮਾਰੀਆਂ ਸਬੰਧੀ ਰੋਜ਼ਾਨਾ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਿਹਤ ਇੰਸਪੈਕਟਰ ਤਰਲੋਕ ਸਿੰਘ, ਵਰਿੰਦਰ ਮੋਹਨ, ਮੋਹਨ ਸਿੰਘ, ਜਰਨੈਲ ਸਿੰਘ ਹਾਜ਼ਰ ਸਨ।